ਪਠਾਨਕੋਟ (ਧਰਮਿੰਦਰ ਠਾਕੁਰ) : ਜਿਥੇ ਇਕ ਪਾਸੇ ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਦੇ 15000 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਪਠਾਨਕੋਟ 'ਚ ਪਿਛਲੇ ਤਿੰਨ ਸਾਲਾਂ 'ਚ ਪਰਾਲੀ ਸਾੜਨ ਦੇ ਕੇਸ ਘੱਟ ਹੁੰਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪਠਾਨਕੋਟ 'ਚ 2016 'ਚ 28 ਕੇਸ, 2017 'ਚ 12 ਕੇਸ ਅਤੇ 2018 'ਚ 9 ਕੇਸ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ। ਸੈਟੇਲਾਈਟ ਦੁਆਰਾ ਪੂਰੇ ਪੰਜਾਬ 'ਚ 15 ਹਜ਼ਾਰ ਦੇ ਕਰੀਬ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਹੀ ਪਠਾਨਕੋਟ 'ਚ ਇਸ ਵਾਰ ਇਕ ਵੀ ਕੇਸ ਸਾਹਮਣੇ ਨਹੀਂ ਆਇਆ। ਇਸ ਦੇ ਲਈ ਕਿਸਾਨਾਂ ਨੂੰ ਜਾਗਰੂਕ ਕਰਨ 'ਚ ਪ੍ਰਸ਼ਾਸਨ ਦੀ ਇਕ ਅਹਿਮ ਭੂਮਿਕਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਠਾਨਕੋਟ ਦੇ ਕਿਸਾਨਾਂ ਦੇ ਦੱਸਿਆ ਕਿ ਉਹ ਪਰਾਲੀ ਨੂੰ ਖੇਤਾਂ 'ਚ ਹੀ ਦਬਾਅ ਰਹੇ ਹਨ ਜਾਂ ਫਿਰ ਪਸ਼ੂਆਂ ਦੇ ਚਾਰੇ 'ਚ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਜ਼ਮੀਨ ਉਪਜਾਊ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਪਾਰਲੀ ਵੇਚ ਕੇ ਮੁਨਾਫਾ ਵੀ ਕਮਾ ਰਹੇ ਹਨ।
ਮਿਹਨਤਤਾਨੇ 'ਤੇ ਡਾਕਾ ਮਾਰਨ ਵਾਲੇ ਆੜ੍ਹਤੀਆਂ ਖਿਲਾਫ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
NEXT STORY