ਪਠਾਨੋਕਟ (ਧਰਮਿੰਦਰ ਠਾਕੁਰ) : ਕਦੀ-ਕਦੀ ਇਨਸਾਨ ਸ਼ੌਂਕ-ਸ਼ੌਂਕ 'ਚ ਅਜਿਹੀ ਗਲਤੀ ਕਰ ਦਿੰਦਾ ਹੈ, ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸੁਜਾਨਪੁਰ 'ਚ ਦੇਖਣ ਨੂੰ ਮਿਲਿਆ, ਜਿਥੇ ਇਕ ਨੌਜਵਾਨ ਨੇ ਸ਼ੌਂਕ-ਸ਼ੌਂਕ 'ਚ ਪੁਲਸ ਦੀ ਵਰਦੀ ਸਿਲਵਾਈ ਤੇ ਲੋਕਾਂ ਨੂੰ ਆਪਣੀ ਉਸ ਵਰਦੀ 'ਚ ਖਿੱਚੀਆਂ ਹੋਈਆਂ ਤਸਵੀਰਾਂ ਦਿਖਾਉਣ ਲੱਗਾ। ਇਸ ਤੋਂ ਬਾਅਦ ਉਸ ਨੇ ਵਰਦੀ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਲੋਕਾਂ ਨੂੰ ਪੁਲਸ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਲੱਗਾ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਸ ਨੂੰ ਇਸ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨੇ ਦੱਸਿਆ ਕਿ ਉਕਤ ਨੌਜਵਾਨ ਰੋਹਿਤ ਸ਼ਰਮਾ ਨੇ ਪਹਿਲਾ ਵਰਦੀ 'ਚ ਤਸਵੀਰਾਂ ਖਿੱਚ ਕੇ ਫੇਸਬੁੱਕ 'ਤੇ ਪਾਈਆ ਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਹੋਲੀ-ਹੋਲੀ ਫਿਰ ਉਹ ਲੋਕਾਂ ਨੂੰ ਇਸ ਦੇ ਸਹਾਰੇ ਠੱਗਣ ਲੱਗਾ। ਉਹ ਲੋਕਾਂ ਨੂੰ ਹੈੱਡ ਕਾਂਸਟੇਬਲ ਬਣਾਉਣ ਲਈ 8 ਲੱਖ ਰੁਪਏ ਤੇ ਥਾਣੇਦਾਰ ਬਣਾਉਣ ਲਈ 26 ਲੱਖ ਰੁਪਏ ਮੰਗਣ ਲੱਗਾ। ਪੁਲਸ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
3176 ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼
NEXT STORY