ਪਟਿਆਲਾ (ਬਲਜਿੰਦਰ)—ਪਟਿਆਲਾ 'ਚ ਪਤੀ ਦੇ ਨਾਲ ਮਾਮੂਲੀ ਕਹਾਸੁਣੀ ਦੇ ਬਾਅਦ ਇਕ ਮਹਿਲਾ ਨੇ ਨਹਿਰ 'ਚ ਛਾਲ ਮਾਰ ਦਿੱਤੀ। ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਦੇ ਬਾਅਦ ਉਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਣ ਦਾ ਕਾਰਨ ਦੱਸਿਆ। ਮਹਿਲਾ ਦੇ ਮੁਤਾਬਕ ਮੁਰਗੀ ਦੇ ਬੱਚਿਆਂ ਨੂੰ ਬਿੱਲੀ ਨੇ ਖਾ ਲਿਆ, ਜਿਸ ਦੇ ਬਾਅਦ ਪਤੀ ਦੇ ਨਾਲ ਉਸ ਦਾ ਝਗੜਾ ਹੋ ਗਿਆ। ਇਸ ਦੇ ਇਲਾਵਾ ਮਹਿਲਾ ਨੇ ਦੱਸਿਆ ਕਿ ਪਤੀ ਇਹ ਵੀ ਸ਼ੱਕ ਕਰਦਾ ਹੈ ਕਿ ਉਹ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹੈ। ਇਸ ਗੱਲ ਨੂੰ ਲੈ ਕੇ ਪਤੀ ਹਮੇਸ਼ਾ ਉਸ ਨਾਲ ਝਗੜਾ ਕਰਦਾ ਰਹਿੰਦਾ ਹੈ।
ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਬੁੱਧਵਾਰ ਸਵੇਰੇ 11 ਵਜੇ ਇਕ ਮਹਿਲਾ ਨੇ ਨਹਿਰ 'ਚ ਛਲਾਂਗ ਲਗਾ ਦਿੱਤੀ ਸੀ, ਜਿਸ ਨੂੰ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਬਚਾ ਲਿਆ। ਇਸ ਮਹਿਲਾ ਦੀ ਪਛਾਣ ਪਾਸੀ ਰੋਡ ਇਲਾਕੇ ਦੀ ਰਹਿਣ ਵਾਲੀ 24 ਸਾਲ ਦੀ ਜਾਨਵੀ ਦੇ ਰੂਪ 'ਚ ਹੋਈ ਹੈ। ਆਤਮ ਹੱਤਿਆ ਵਰਗਾ ਕਦਮ ਚੁੱਕੇ ਜਾਣ ਦੇ ਬਾਰੇ ਪੁੱਛੇ ਜਾਣ 'ਤੇ ਉਸ ਨੇ ਦੱਸਿਆ ਕਿ ਪਤੀ ਨਾਲ ਮਾਮੂਲੀ ਝਗੜੇ ਦੇ ਬਾਅਦ ਉਹ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ। ਅਸਲ 'ਚ ਪਾਲਤੂ ਮੁਰਗੀਆਂ ਦੇ ਬੱਚੇ ਨੂੰ ਬਿੱਲੀ ਖਾ ਗਈ, ਜਿਸ ਦੇ ਬਾਅਦ ਪਤੀ ਨੇ ਉਸ ਨੂੰ ਡਾਂਟਿਆ।
ਬੁੱਧਵਾਰ ਨੂੰ ਪਤੀ ਨੇ ਉਸ ਨੂੰ ਘਰ 'ਚੋਂ ਨਿਕਲ ਜਾਣ ਲਈ ਕਹਿ ਦਿੱਤਾ ਅਤੇ ਗੁੱਸੇ 'ਚ ਆਈ ਪਤਨੀ ਨੇ ਨਹਿਰ 'ਚ ਛਲਾਂਗ ਲਗਾ ਦਿੱਤੀ। ਸ਼ੰਕਰ ਭਰਦਵਾਜ ਨੇ ਦੱਸਿਆ ਕਿ ਗੋਤਾਖੋਰਾਂ ਨੇ ਉਸ ਨੂੰ ਕੱਢਣ ਦੇ ਬਾਅਦ ਪਰਿਵਾਰ ਅਤੇ ਥਾਣਾ ਮਾਡਲ ਟਾਊਨ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਦੇ ਬਾਅਦ ਉਸ ਨੂੰ ਪਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਸਿਆਸੀ ਪਿੜ 'ਚ ਉਤਰੇ 'ਬਾਬਾ ਜੀ ਬਰਗਰ ਵਾਲੇ', ਲੜਨਗੇ ਚੋਣਾਂ (ਵੀਡੀਓ)
NEXT STORY