ਪਟਿਆਲਾ(ਇੰਦਰਜੀਤ ਬਖਸ਼ੀ)— ਕਾਂਗਰਸ ਦੇ ਸਰਕਾਰ 'ਚ ਦੋ ਸਾਲ ਪੂਰੇ ਹੋਣ 'ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਹੈ। ਪਟਿਆਲਾ ਪਹੁੰਚੇ ਗਾਂਧੀ ਨੇ ਕਿਹਾ ਕਿ ਨਸ਼ਾ, ਰੁਜ਼ਗਾਰ, ਬੇਰੁਜ਼ਗਾਰੀ ਸਮੇਤ ਹੋਰ ਮੁੱਦੇ ਉਸੇ ਤਰ੍ਹਾਂ ਹੀ ਬਰਕਰਾਰ ਹਨ ਕਿਸੇ ਨੂੰ ਵੀ ਕੋਈ ਸਹੂਲਤਾਂ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਅਕਾਲੀ ਦਲ ਦੀ ਰਾਹ 'ਤੇ ਤੁਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ਨੂੰ 10 'ਚੋਂ 1 ਨੰਬਰ ਦਿੱਤਾ।
ਇਸ ਤੋਂ ਇਲਾਵਾ ਧਰਮਵੀਰ ਗਾਂਧੀ ਨੇ ਟਕਸਾਲੀਆਂ ਬਾਰੇ ਬੋਲਦਿਆਂ ਕਿਹਾ ਕਿ ਟਕਸਾਲੀਆਂ ਨਾਲ ਹੁਣ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ ਹੈ।
'ਗਰੈਂਡ ਮੈਨਰ ਹੋਮਜ਼' ਦੇ ਗੇਟ ਦੀ ਸਰਕਾਰੀ ਸੀਲ ਤੋੜਨ 'ਤੇ ਹੋਵੇ ਕਾਰਵਾਈ: ਮਾਣੂੰਕੇ
NEXT STORY