ਪਟਿਆਲਾ(ਪ੍ਰਤਿਭਾ) : ਦੇਸ਼ ਵਿਚ ਪਹਿਲੀ ਵਾਰ ਬਣੀ ਹਾਈ ਸਪੀਡ ਟਰੇਨ ਵੰਦੇ ਭਾਰਤ (ਟ੍ਰੇਨ-18) ਦੀ ਦੂਜੀ ਤਿਆਰ ਹੋਈ ਟਰੇਨ ਦਿੱਲੀ ਤੋਂ ਕਟੜਾ ਲਈ ਚਲਾਈ ਜਾ ਸਕਦੀ ਹੈ। ਰੇਲਵੇ ਅਥਾਰਟੀ ਇਸ ਯੋਜਨਾ 'ਤੇ ਵਿਚਾਰ ਕਰ ਰਹੀ ਹੈ ਅਤੇ ਇਸੇ ਕੜੀ ਵਿਚ ਇਸ ਟਰੇਨ ਦਾ ਟਰਾਇਲ ਦਿੱਲੀ ਤੋਂ ਕਟੜਾ ਲਈ ਹੋਣਾ ਹੈ। ਇਸ ਲਈ ਅੰਬਾਲਾ ਡਵੀਜ਼ਨ ਅਤੇ ਫਿਰੋਜ਼ਪੁਰ ਡਵੀਜ਼ਨ ਨੂੰ ਸਾਰੇ ਰੂਟਸ ਸੈੱਟ ਕਰਨ ਲਈ ਨਿਰਦੇਸ਼ ਜਾਰੀ ਹੋਏ ਹਨ। ਟਰਾਇਲ ਲਈ ਟਰੇਨ ਦਿੱਲੀ ਤੋਂ ਅੰਬਾਲਾ, ਰਾਜਪੁਰਾ, ਸਾਹਨੇਵਾਲ, ਲੁਧਿਆਣਾ ਅਤੇ ਫਿਰ ਅੱਗੇ ਕਟੜਾ ਜਾਵੇਗੀ। ਜਾਣਕਾਰੀ ਅਨੁਸਾਰ ਜੇਕਰ ਟਰੇਨ ਦਾ ਟਰਾਇਲ ਸਫਲ ਰਹਿੰਦਾ ਹੈ ਤਾਂ ਇਸ ਨੂੰ ਇਸ ਰੂਟ ਲਈ ਰੈਗੂਲਰ ਕਰ ਦਿੱਤਾ ਜਾਵੇਗਾ ਜੋ ਕਿ ਲੋਕਾਂ ਲਈ ਇਕ ਵਧੀਆ ਖਬਰ ਹੈ।
'ਵੰਦੇ ਭਾਰਤ' ਦੇ ਦੂਜੇ ਸੈੱਟ ਦਾ ਟਰਾਇਲ ਹੋਵੇਗਾ
ਵਰਣਨਯੋਗ ਹੈ ਕਿ 2018 ਵਿਚ ਆਈ. ਸੀ. ਟੈਫ. ਚੇਨਈ ਵੱਲੋਂ ਦੇਸ਼ ਦੀ ਪਹਿਲੀ ਹਾਈ ਸਪੀਡ ਟਰੇਨ ਵੰਦੇ ਭਾਰਤ ਤਿਆਰ ਕੀਤੀ ਗਈ। ਬੁਲਟ ਟਰੇਨ ਦੀ ਤਰ੍ਹਾਂ ਇਹ ਟਰੇਨ ਵੀ 130 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਦੀ ਹੈ, ਉਥੋਂ ਇਸ ਟਰੇਨ ਦੀ ਲਾਗਤ ਵੀ ਬਹੁਤ ਘੱਟ ਆਈ ਸੀ ਕਿਉਂਕਿ ਇਸ ਨੂੰ ਸਿਰਫ 100 ਕਰੋੜ ਰੁਪਏ ਵਿਚ ਤਿਆਰ ਕੀਤਾ ਗਿਆ ਸੀ ਜਦੋਂ ਕਿ ਹੋਰ ਜੋ ਵੀ ਟਰੇਨ ਹੈ, ਉਨ੍ਹਾਂ 'ਤੇ ਲਾਗਤ 400 ਤੋਂ 500 ਕਰੋੜ ਰੁਪਏ ਤੱਕ ਆਉਂਦੀ ਹੈ। ਅਜਿਹੇ ਵਿਚ ਬਹੁਤ ਉੱਚਿਤ ਲਾਗਤ ਨਾਲ ਤਿਆਰ ਕੀਤੀ ਗਈ ਇਹ ਟਰੇਨ ਆਪਣੇ ਆਪ ਵਿਚ ਇਕ ਉਦਾਹਰਣ ਹੈ, ਉਥੇ ਟਰੇਨ ਦੀ ਸਪੀਡ ਅਤੇ ਹੋਰ ਖਾਸੀਅਤਾਂ ਨੂੰ ਦੇਖਦੇ ਹੋਏ ਹੁਣ ਇਸ ਨੂੰ ਦਿੱਲੀ ਤੋਂ ਕਟੜਾ ਲਈ ਵੀ ਚਲਾਉਣ ਦੀ ਯੋਜਨਾ ਹੈ। 2018 ਵਿਚ ਇਕ ਟਰੇਨ ਤਿਆਰ ਕੀਤੀ ਗਈ ਸੀ ਜਦੋਂ ਕਿ ਹੁਣ ਦੂਜੀ ਟਰੇਨ ਵੀ ਬਣਾ ਦਿੱਤੀ ਗਈ ਹੈ। ਇਸ ਦੂਜੀ ਟ੍ਰੇਨ ਦਾ ਟਰਾਇਲ ਹੋਣਾ ਹੈ।
ਹੁਣ ਤੱਕ ਦਿੱਲੀ ਤੋਂ ਬਨਾਰਸ ਵਿਚਕਾਰ ਚੱਲ ਰਹੀ ਹੈ ਟਰੇਨ
ਉਥੇ ਦੇਸ਼ ਦੀ ਪਹਿਲੀ ਟਰੇਨ ਵੰਦੇ ਭਾਰਤ ਦਿੱਲੀ ਤੋਂ ਬਨਾਰਸ ਵੱਲ ਹੀ ਚੱਲ ਰਹੀ ਸੀ ਪਰ ਹੁਣ ਇਸ ਨੂੰ ਦਿੱਲੀ ਤੋਂ ਕਟੜਾ ਚਲਾਉਣ ਦਾ ਅਥਾਰਟੀ ਨੇ ਫੈਸਲਾ ਕੀਤਾ ਹੈ। ਇਸ ਲਈ ਫਿਰੋਜ਼ਪੁਰ ਤੇ ਅੰਬਾਲਾ ਡਵੀਜ਼ਨ ਨੂੰ ਟਰਾਇਲ ਕਰਵਾਉਣ ਲਈ ਨਿਰਦੇਸ਼ ਜਾਰੀ ਹੋਏ ਹਨ, ਜਿਵੇਂ ਹੀ ਦੋਨੋਂ ਡਵੀਜ਼ਨਾਂ ਵੱਲੋਂ ਰੂਟਸ ਕਲੀਅਰ ਹੋਣ ਦੀ ਸੂਚਨਾ ਮਿਲੇਗੀ, ਟਰੇਨ ਦਾ ਟਰਾਇਲ ਕਰਵਾਇਆ ਜਾਵੇਗਾ। ਹਾਲਾਂਕਿ ਬਾਕੀ ਜਨਰਲ ਟਰੇਨਾਂ ਜੋ ਕਿ ਦਿੱਲੀ ਤੋਂ ਕਟੜਾ ਲਈ ਚੱਲਦੀਆਂ ਹਨ, ਉਹ ਲਗਭਗ 13-14 ਘੰਟੇ ਦਾ ਸਮਾਂ ਲੈਂਦੀ ਹੈ ਪਰ ਇਹ ਟਰੇਨ ਲਗਭਗ 8 ਘੰਟੇ ਵਿਚ ਦਿੱਲੀ ਤੋਂ ਕਟੜਾ ਪਹੁੰਚਾ ਦਵੇਗੀ। ਯਾਨੀ ਆਮ ਜਨਤਾ ਲਈ ਵੀ ਇਹ ਕਾਫੀ ਫਾਇਦੇਮੰਦ ਟਰੇਨ ਰਹੇਗੀ।
ਬੈਂਸ ਨੇ ਮੰਨੀ ਭਗਵੰਤ ਮਾਨ ਦੀ ਸਲਾਹ (ਵੀਡੀਓ)
NEXT STORY