ਪਟਿਆਲਾ (ਬਲਜਿੰਦਰ) : ਲੜਕੀ ਵਲੋਂ ਵਿਆਹ ਦਾ ਦਬਾਅ ਬਣਾਉਣ ਤੋਂ ਪਰੇਸ਼ਾਨ ਸ਼ਹਿਰ ਦੇ ਗੁਰੂ ਨਾਨਕ ਨਗਰ ਇਲਾਕੇ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ (20) ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ। ਭਾਖੜਾ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਅਰਸ਼ਪ੍ਰੀਤ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਪਰਿਵਾਰ ਵਾਲੇ ਜਦੋਂ ਤੱਕ ਭਾਖੜਾ ਨਹਿਰ ਤੱਕ ਪਹੁੰਚੇ, ਉਹ ਛਾਲ ਮਾਰ ਚੁੱਕਾ ਸੀ। ਪਰਿਵਾਰਕ ਮੈਂਬਰਾਂ ਨੇ ਲੜਕੇ ਦੀ ਭਾਲ ਲਈ ਤੁਰੰਤ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੂੰ ਕਿਹਾ। ਉਨ੍ਹਾਂ ਲਗਭਗ ਇਕ 10-12 ਗੋਤਾਖੋਰਾਂ ਨਾਲ ਮੌਕੇ 'ਤੇ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਲੜਕੇ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਅਰਸ਼ਪ੍ਰੀਤ ਸਿੰਘ ਦੀ ਇਕ ਲੜਕੀ ਨਾਲ ਦੋਸਤੀ ਹੋ ਗਈ ਸੀ। ਉਸ ਨਾਲ ਫੋਨ 'ਤੇ ਵੀ ਗੱਲਬਾਤ ਕਰਦਾ ਸੀ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੀ ਦੇ ਪਿਤਾ ਨੇ ਅਰਸ਼ਪ੍ਰੀਤ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ। ਲੜਕੀ ਦੀ ਉਮਰ 17 ਸਾਲ ਹੋਣ ਕਾਰਨ ਬਾਲਗ ਹੋਣ ਤੱਕ ਰੁਕਣ ਲਈ ਕਿਹਾ ਗਿਆ। ਲੜਕੀ ਵਲੋਂ ਇਸ ਦੇ ਬਾਵਜੂਦ ਵੀ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਅਰਸ਼ਪ੍ਰੀਤ ਭਾਖੜਾ ਨਹਿਰ ਦੇ ਕਿਨਾਰੇ ਪਹੁੰਚ ਗਿਆ। ਉਸ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਅਰਸ਼ਪ੍ਰੀਤ ਦਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਮੋਟਰਸਾਈਕਲ, ਫੋਨ ਅਤੇ ਦਸਤਾਵੇਜ਼ ਬਰਾਮਦ ਹੋ ਗਏ ਹਨ।ਦੁਜੇ ਪਾਸੇ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਰਸ਼ਪ੍ਰੀਤ ਸਿੰਘ ਦੇ ਪਰਿਵਾਰ ਦਾ ਟੈਂਟ ਅਤੇ ਕੈਟਰਿੰਗ ਦਾ ਬਿਜ਼ਨੈੱਸ ਹੈ। ਅਰਸ਼ਪ੍ਰੀਤ ਵੀ ਉਸ ਵਿਚ ਹੱਥ ਵਟਾਉਂਦਾ ਸੀ। ਉਸ ਦੀ ਭੈਣ ਕੈਨੇਡਾ ਵਿਚ ਹੈ। ਇਕ ਭਰਾ ਇਥੇ ਹੀ ਰਹਿੰਦਾ ਹੈ।
ਖਹਿਰਾ ਦੀ ਰੈਲੀ ਤੋਂ ਪਹਿਲਾਂ ਵਿਧਾਇਕ ਬਲਦੇਵ ਦੀ ਨੋਕ-ਝੋਕ ਵਾਲੀ ਵੀਡੀਓ ਵਾਇਰਲ
NEXT STORY