ਪਟਿਆਲਾ (ਜ. ਬ.)-ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਮਿਸ਼ਨ ‘ਤੰਦਰੁਸਤ ਪੰਜਾਬ’ ਸਕੀਮ ਤਹਿਤ ਸੀਨੀਅਰ ਮੈਡੀਕਲ ਅਧਿਕਾਰੀ ਮੁਢਲਾ ਸਿਹਤ ਕੇਂਦਰ ਦੂਧਨਸਾਧਾਂ ਡਾ. ਭੁਪਿੰਦਰ ਕੌਰ ਦੀ ਅਗਵਾਈ ਹੇਠ ਅੱਜ ਸ੍ਰੀ ਗੁਰੂ ਰਵਿਦਾਸ ਮੰਦਰ ਅੱਡਾ ਦੇਵੀਗਡ਼੍ਹ ਵਿਖੇ ਮੁਫ਼ਤ ਮੈਡੀਕਲ ਚੈੈੱਕਅਪ ਕੈਂਪ ਲਾਇਆ ਗਿਆ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਐੈੱਸ. ਐੈੱਮ. ਓ. ਨੇ ਕਿਹਾ ਕਿ ਮਿਸ਼ਨ ‘ਤੰਦਰੁਸਤ ਪੰਜਾਬ’ ਸਕੀਮ ਦਾ ਅਸਲ ਮਕਸਦ ਪਿੰਡਾਂ ਵਿਚ ਗਰੀਬ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲਾਏ ਜਾ ਰਹੇ ਕੈਂਪਾਂ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੈੱਕਅਪ ਕੀਤਾ ਜਾਂਦਾ ਹੈ। ਮੁਫ਼ਤ ਟੈਸਟ ਕਰ ਕੇ ਸਿਹਤ ਵਿਭਾਗ ਵੱਲੋਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਜਗੀਰ ਸਿੰਘ ਸਰਪੰਚ ਕਸਬਾ ਦੇਵੀਗਡ਼੍ਹ, ਸ਼ਾਮ ਲਾਲ ਪੰਚ, ਰਾਕੇਸ਼ ਮਿਗਲਾਨੀ, ਰਮੇਸ਼ ਲਾਂਬਾ, ਡਾ. ਅਨਮੋਲ ਕੌਸ਼ਲ, ਸਤਬੀਰ ਸਿੰਘ ਹੋਮਿਓਪੈਥੀ ਡਿਸਪੈਂਸਰੀ ਦੇਵੀਗਡ਼੍ਹ, ਡਾ. ਆਸੀ, ਡਾ. ਪਰਮਪੁਨੀਤ ਸਿੰਘ ਗਿੱਲ, ਡਾ. ਅਨੀਤਾ, ਕਮਲਪ੍ਰੀਤ ਕੌਰ ਆਸ਼ਾ ਵਰਕਰ ਅਤੇ ਮਨੋਜ ਵਡੇਰਾ ਆਦਿ ਵੀ ਹਾਜ਼ਰ ਸਨ।
ਵਾਰਡ ਨੰਬਰ 8 ’ਚ ਵਿਕਾਸ ਕਾਰਜ ਸ਼ੁਰੂ
NEXT STORY