ਪਟਿਆਲਾ (ਜੈਨ)-ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਜ਼ਿਲਾ ਕਾਂਗਰਸ ਦਿਹਾਤੀ ਦੇ ਜਨਰਲ ਸੈਕਟਰੀ ਤੇ ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ ਦੀ ਮੌਜੂਦਗੀ ਦਾਅਵਾ ਕੀਤਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਵਿਰੋਧੀ ਪਾਰਟੀਆਂ ਦਾ ਖਾਤਾ ਨਹੀਂ ਖੁੱਲ੍ਹੇਗਾ। ‘ਆਪ’ ਤੇ ਪੀ. ਡੀ. ਏ. ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਸ਼੍ਰੀ ਧਰਮਸੌਤ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਅੱਤਵਾਦ ਸਮੇਂ ਸੰਤਾਪ ਭੋਗਿਆ। ਫਿਰ ਬਾਦਲ ਰਾਜ ਦੌਰਾਨ 15 ਸਾਲਾਂ ਤੱਕ 1997 ਤੋਂ 2002 ਅਤੇ 2007 ਤੋਂ 2017 ਤੱਕ ਤਸ਼ੱਦਦ ਦਾ ਸਾਹਮਣਾ ਕੀਤਾ। ਹੁਣ ਲੋਕ ਕੇਵਲ ਵਿਕਾਸ ਹੀ ਚਾਹੁੰਦੇ ਹਨ। ਕੇਜਰੀਵਾਲ ਨੇ ਪਿਛਲੀਆਂ ਚੋਣਾਂ ਵਿਚ ਲਾਲਚ ਦਿੱਤਾ ਪਰ ਲੋਕਾਂ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ। ਕੈਪਟਨ ਅਮਰਿੰਦਰ ਸਿੰਘ ਵਿਕਾਸ ਵਿਚ ਹੀ ਯਕੀਨ ਰਖਦੇ ਹਨ। ਇਸ ਮੌਕੇ ਐਡਵੋਕੇਟ ਗੌਤਮ ਬਾਤਿਸ਼, ਸ਼੍ਰੀਮਤੀ ਰੀਨਾ ਬਾਂਸਲ ਪ੍ਰਧਾਨ ਮਹਿਲਾ ਕਾਂਗਰਸ, ਹੇਮੰਤ ਬਾਂਸਲ ਬੱਲੂ, ਜਗਤਾਰ ਸਿੰਘ ਸਾਧੋਹੇਡ਼ੀ ਜ਼ਿਲਾ ਕਾਂਗਰਸ ਉੱਪ-ਪ੍ਰਧਾਨ ਤੇ ਹੋਰ ਆਗੂ ਵੀ ਮੌਜੂਦ ਸਨ।
ਵਿਦਿਆਰਥੀਆਂ ਨੂੰ ਸੀਚੇਵਾਲ ਵਿਖੇ ਇੰਟਰਨਸ਼ਿਪ ਲਈ ਭੇਜਿਆ ਜਾਣਾ ਚਾਹੀਦੈ : ਵੀ. ਸੀ
NEXT STORY