ਪਟਿਆਲਾ (ਜੋਸਨ)-ਵਿਸਾਖੀ ਦੇ ਸ਼ੁੱਭ ਦਿਹਾਡ਼ੇ ਮੌਕੇ ਉਮੰਗ ਵੈੱਲਫੇਅਰ ਸੰਸਥਾ, ਗੁਰਦੁਆਰਾ ਸਿੰਘ ਸਭਾ, ਸ਼ਾਨ ਇੰਸਚੀਟਿਊਟ ਆਫ਼ ਮੈਡੀਕਲ ਸਟੱਡੀਜ਼ ਵੱਲੋਂ ਸਾਂਝੇ ਤੌਰ ’ਤੇ ਵਿਸਾਖੀ ਦੇ ਸ਼ੁੱਭ ਦਿਹਾਡ਼ੇ ਮੌਕੇ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਵਿਸ਼ੇਸ਼ ਸੱਦੇ ’ਤੇ ਪਹੁੰਚੇ ਹਰਦੀਪ ਸਿੰਘ ਬਡੂੰਗਰ ਡੀ. ਐੈੱਸ. ਪੀ. ਹੈੱਡ-ਕੁਆਰਟਰ ਫ਼ਤਿਹਗਡ਼੍ਹ ਸਾਹਿਬ ਨੇ ਕੀਤਾ। ਇਸ ਦੌਰਾਨ 64 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅਪ, ਫ੍ਰੀ ਦਵਾਈਆਂ ਅਤੇ 10 ਦੇ ਕਰੀਬ ਲੋਡ਼ਵੰਦਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਸੰਸਥਾ ਦੇ ਜਨਰਲ ਸਕੱਤਰ ਅਮਿਤ ਕੁਮਾਰ ਤੇ ਸੀਨੀਅਰ ਮੀਤ ਪ੍ਰਧਾਨ ਹਰਮਨਦੀਪ ਸਿੰਘ ਨਿਰਮਾਣ ਨੇ ਸਾਂਝੇ ਤੌਰ ’ਤੇ ਆਏ ਮਹਿਮਾਨ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਸਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅਖੀਰ ’ਚ ਪੁੱਜੇ ਵਾਰਡ ਨੰਬਰ ਦੇ ਕੌਂਸਲਰ ਅਤੇ ਐੈੱਫ ਐਂਡ ਸੀ. ਸੀ. ਦੇ ਮੈਂਬਰ ਅਨਿਲ ਮੌਦਗਿਲ ਨੇ ਨੌਜਵਾਨਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਅਨੁਰਾਗ ਅਚਾਰੀਆ, ਯੋਗੇਸ਼ ਪਾਠਕ, ਅਕਾਂਕਸ਼ਾ, ਕਮਲਪ੍ਰੀਤ ਸਿੰਘ, ਮੈਂਬਰ ਸੰਤੋਸ਼ ਸੰਧੀਰ, ਸੁਨੀਤਾ ਕਪੂਰ, ਸੁਰਿੰਦਰਪਾਲ ਸਿੰਘ, ਸਾਧੂ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਗੁਰਜਿੰਦਰਪਾਲ ਸਿੰਘ ਸਿੱਧੂ, ਨਰਿੰਦਰ ਗੋਲਡੀ, ਮੋਹਨ ਸਿੰਘ ਖਜ਼ਾਨਚੀ ਗੁਰਦੁਆਰਾ ਕਮੇਟੀ, ਪ੍ਰਿੰਸੀਪਲ ਰੁਪਿੰਦਰ ਕੌਰ, ਡਾ. ਚਮਕੌਰ ਸਿੰਘ, ਡਾ. ਮੇਜਰ ਸਿੰਘ, ਗੁਰਧਿਆਨ ਸਿੰਘ ਡਾਇਰੈਕਟਰ ਸ਼ਾਨ ਇੰਸਚੀਟਿਊਟ, ਸੁਮਨ, ਮਨਜੀਤ ਕੌਰ, ਰਾਜ ਕੁਮਾਰ ਅਤੇ ਹੋਰ ਕਈ ਇਲਾਕਾ ਨਿਵਾਸੀ ਹਾਜ਼ਰ ਸਨ।
‘ਮਿਸ਼ਨ ਲਾਲੀ ਤੇ ਹਰਿਆਲੀ’ ਤਹਿਤ ਵਾਲੰਟੀਅਟਰਾਂ ਕੀਤਾ 35 ਯੂਨਿਟ ਖੂਨ-ਦਾਨ
NEXT STORY