ਪਟਿਆਲਾ (ਜਗਨਾਰ)-ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋਡ਼ਿਆਂਵਾਲਾ ਸਥਿਤ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਵੱਲੋਂ ਖਾਲਸਾ ਸਾਜਨਾ ਦਿਵਸ ’ਤੇ ਲੰਗਰ ਲਾਏ ਗਏ। ਇਸ ਦੌਰਾਨ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਲੰਗਰ ਛਕਿਆ। ਵਿਸ਼ੇਸ਼ ਤੌਰ ’ਤੇ ਪੁੱਜੇ ਬਾਬਾ ਹਰਭਜਨ ਸਿੰਘ ਸਰਾਜਪੁਰ ਵਾਲਿਆਂ ਨੇ ਕਿਹਾ ਕਿ ਸਾਨੂੰ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਗੁਰੂ-ਘਰਾਂ ’ਚ ਚੱਲ ਰਹੇ ਕਾਰਜਾਂ ਤੇ ਲੰਗਰਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਭਾਈ ਬਲਵੀਰ ਸਿੰਘ ਸਰਾਜਪੁਰ, ਮੈਨੇਜਰ ਨਰਿੰਦਜੀਤ ਸਿੰਘ ਭਵਾਨੀਗਡ਼੍ਹ, ਸਰਬਜੀਤ ਸਿੰਘ ਧੀਰੋਮਾਜਰਾ, ਭਾਈ ਗੁਰਮੁਖ ਸਿੰਘ ਭੋਜੋਮਾਜਰੀ, ਮਾ. ਅਜਮੇਰ ਸਿੰਘ, ਭਾਈ ਗੁਰਦੀਪ ਸਿੰਘ ਖਾਲਸਾ, ਬਲਕਾਰ ਸਿੰਘ ਬਾਰਨ, ਕਰਤਾਰ ਸਿੰਘ ਅਲੌਹਰਾਂ, ਰਣਜੀਤ ਸਿੰਘ ਰਾਮਗਡ਼੍ਹ ਅਤੇ ਰਵਿੰਦਰ ਸਿੰਘ ਸਿਮਰਨ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।
ਮਸਾਜ ਸੈਂਟਰ ਦੀ ਆਡ਼ ’ਚ ਚੱਲ ਰਿਹਾ ਚਕਲਾ ਬੇਨਕਾਬ
NEXT STORY