ਪਟਿਆਲਾ (ਬਲਜਿੰਦਰ)-ਪੁਲਸ ਵੱਲੋਂ ਓਮੈਕਸ ਮਾਲ ’ਚ ਮਸਾਜ ਸੈਂਟਰ ਦੀ ਆਡ਼ ’ਚ ਚਲਾਏ ਜਾ ਰਹੇ ਚਕਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਇੰਸ. ਸੁਖਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਰੇਡ ’ਚ ਪੁਲਸ ਨੇ ਮੌਕੇ ’ਤੇ 5 ਲਡ਼ਕੀਆਂ ਅਤੇ ਇਕ ਲਡ਼ਕੇ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਮਸਾਜ ਸੈਟਰ ਦੇ ਮਾਲਕ ਜੋਗਿੰਦਰ ਸਿੰਘ ਅਤੇ ਮੈਨੇਜਰ ਅਮਿਤ ਕੁਮਾਰ ਵਾਸੀ ਪਾਣੀਪਤ (ਹਰਿਆਣਾ) ਖਿਲਾਫ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਪੁਲਸ ਨੂੰ ਕੁਝ ਵੀਡੀਓ ਫੁਟੇਜ ਅਤੇ ਆਡੀਓਜ਼ ਮਿਲੀਆਂ ਸਨ। ਮਾਮਲੇ ਵਿਚ ਕਾਫੀ ਕੁਝ ਸਪੱਸ਼ਟ ਹੋ ਚੁੱਕਾ ਸੀ ਕਿ ਇੱਥੇ ਮਸਾਜ ਸੈਂਟਰ ਦੀ ਆਡ਼ ਹੇਠ ਚਕਲਾ ਚਲਾਇਆ ਜਾ ਰਿਹਾ ਹੈ। ਪੁਲਸ ਨੇ ਜਦੋਂ ਰੇਡ ਕੀਤੀ ਤਾਂ ਉਥੋਂ 5 ਲਡ਼ਕੀਆਂ ਅਤੇ 1 ਲਡ਼ਕੇ ਨੂੰ ਮੌਕੇ ’ਤੇ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਕੁਝ ਥਾਵਾਂ ਦੀਆਂ ਵੀਡੀਓ ਫੁਟੇਜ ਵੀ ਆਪਣੇ ਕਬਜ਼ੇ ’ਚ ਲਈਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਕ ਕੰਮਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਕਾਲਜ ’ਚ ਕਢਾਈ ਅਤੇ ਪੈਚ ਵਰਕ ਦੀ ਪ੍ਰਦਰਸ਼ਨੀ
NEXT STORY