ਪਟਿਆਲਾ (ਰਾਜੇਸ਼)-ਪਟਿਆਲਾ ਦੀ ਧੀ ਸੁਨੰਦਾ ਸ਼ਰਮਾ ਨੇ ਇਕ ਵਾਰ ਫਿਰ ਪਟਿਆਲਾ ਦਾ ਨਾਂ ਚਮਕਾਇਆ ਹੈ। ਦੇਸ਼ ਦੀ ਨਾਮੀ ਸੰਸਥਾ ਬ੍ਰਿਜ ਭੂਮੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੁਨੰਦਾ ਸ਼ਰਮਾ ਨੂੰ ਦੇਸ਼ ਦੀਆਂ 51 ਪ੍ਰਭਾਵਸ਼ਾਲੀ ਮਹਿਲਾਵਾਂ ਵਿਚ ਸ਼ਾਮਲ ਕਰਦੇ ਹੋਏ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ। ਨਵੀਂ ਦਿੱਲੀ ਦੇ ਸੀ. ਡੀ. ਦੇਸ਼ਮੁਖ ਆਡੀਟੋਰੀਅਮ ਵਿਖੇ ਆਯੋਜਿਤ ਇਸ ਪ੍ਰੋਗਰਾਮ ਵਿਚ ਸੁਨੰਦਾ ਸ਼ਰਮਾ ਨੂੰ ਇਹ ਪੁਰਸਕਾਰ ਦਿੱਤਾ ਗਿਆ। ਇਸ ਫਾਊਂਡੇਸ਼ਨ ਦੀ ਸਰਪ੍ਰਸਤੀ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਕਰਦੇ ਹਨ। ਇਸ ਤੋਂ ਪਹਿਲਾਂ ਸੁਨੰਦਾ ਸ਼ਰਮਾ ਨੂੰ ਦਿੱਲੀ ਵਿਚ ਆਯੋਜਿਤ ‘ਮਿਸਿਜ਼ ਅਰਥ-2018’ ਮੁਕਾਬਲੇ ਵਿਚ ‘ਪੰਜਾਬ ਦਾ ਗੌਰਵ’ ਅਤੇ ‘ਮਿਸਿਜ਼ ਟਾਈਮਲੈੱਸ ਬਿਊਟੀ’ 2 ਐਵਾਰਡ ਮਿਲੇ ਹਨ। ਇਸ ਪ੍ਰਤੀਯੋਗਤਾ ਵਿਚ ਦੇਸ਼ ਭਰ ’ਚੋਂ ਕਈ ਪ੍ਰਤੀਯੋਗੀ ਸ਼ਾਮਲ ਹੋਏ ਸਨ। ਸੁਨੰਦਾ ਨੇ ਕਿਹਾ ਕਿ ਉਹ ਸਿੱਖਿਆ ਦੇ ਖੇਤਰ ਵਿਚ ਪਛਡ਼ੇ ਵਰਗ ਲਈ ਕੰਮ ਕਰਨਾ ਚਾਹੁੰਦੇ ਹਨ। ਸਿੱਖਿਆ ਹੀ ਅਜਿਹਾ ਮਾਰਗ ਹੈ, ਜਿਸ ਨਾਲ ਸਮਾਜ ਦੀਆਂ ਬੁਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਵੇਂ ਰਸਤੇ ਬਣਦੇ ਹਨ। ਸਿੱਖਿਆ ਨਾਲ ਹੀ ਚੰਗੇ ਅਤੇ ਮਾਡ਼ੇ ਦੀ ਪਛਾਣ ਹੁੰਦੀ ਹੈ। ਜੀਵਨ ਬਿਹਤਰ ਬਣਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨਮ ਪਟਿਆਲਾ ਵਿਖੇ ਹੋਇਆ ਹੈ। ਉਨ੍ਹਾਂ ਨੂੰ ਪਟਿਆਲਾ ਤੋਂ ਬਹੁਤ ਕੁੱਝ ਹਾਸਲ ਹੋਇਆ ਹੈ। ਇਹ ਐਵਾਰਡ ਉਹ ਆਪਣੇ ਮਾਤਾ-ਪਿਤਾ ਅਤੇ ਪਟਿਆਲਾ ਨੂੰ ਸਮਰਪਤ ਕਰਦੇ ਹਨ।
ਬਾਬਾ ਬਾਲਕ ਨਾਥ ਦੀ ਪਹਿਲੀ ਵਿਸ਼ਾਲ ਚੌਂਕੀ ਆਯੋਜਿਤ
NEXT STORY