ਫਤਿਹਗੜ੍ਹ ਸਾਹਿਬ (ਗਰਗ)- ਸਥਾਨਕ ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਵੱਲੋਂ 15ਵਾਂ ਸਾਲਾਨਾ ਉਤਸਵ ਸ਼੍ਰੀਮਦ ਦੇਵੀ ਭਾਗਵਤ ਕਥਾ ਕਰਵਾ ਕੇ ਮਨਾਇਆ ਜਾ ਰਿਹਾ ਹੈ। ਇਸ ਲਈ ਕਲਸ਼ ਯਾਤਰਾ 20 ਅਪ੍ਰੈਲ ਨੂੰ ਬਡ਼ੀ ਧੁੂਮਧਾਮ ਨਾਲ ਕੱਢੀ ਜਾਵੇਗੀ ਤੇ 21 ਤੋਂ 27 ਅਪ੍ਰੈਲ ਤੱਕ ਹਰ ਰੋਜ਼ ਸਵੇਰੇ ਮੂਲ ਪਾਠ ਹੋਵੇਗਾ ਤੇ ਸ਼ਾਮ ਨੂੰ ਸ੍ਰੀ ਗੋਪਾਲ ਮੋਹਨ ਭਾਰਦਵਾਜ ਜੀ ਰਾਜਸਥਾਨ ਵਾਲੇ ਮਾਂ ਭਗਵਤੀ ਦਾ ਗੁਣਗਾਣ ਕਰਨਗੇ। 28 ਅਪ੍ਰੈਲ ਦਿਨ ਐਤਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਲੰਗਰ ਅਤੁੱਟ ਵਰਤਾਇਆ ਜਾਵੇਗਾ। ਕਥਾ ਦੌਰਾਨ ਵਿਧਾਇਕ ਰਣਦੀਪ ਸਿੰਘ, ਪ੍ਰਦੀਪ ਬਾਂਸਲ ਚੰਡੀਗਡ਼੍ਹ, ਏ. ਐੱਸ. ਪੀ ਮਹੇਸ਼ਪੁਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਕਮੇਟੀ ਮੈਬਰ ਹਰੀਸ਼ ਸਿੰਗਲਾ ਨੇ ਦੱਸਿਆ ਕਿ ਕਥਾ ਨੂੰ ਲੈ ਕੇ ਸ਼ਹਿਰ ਨਿਵਾਸੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕਥਾ ਤੋਂ ਬਾਅਦ ਹਰ ਰੋਜ਼ ਸਾਰੀ ਸੰਗਤ ਲਈ ਲੰਗਰ ਦਾ ਵਿਸ਼ੇਸ ਪ੍ਰਬੰਧ ਰਹੇਗਾ। ਕਥਾ ’ਚ ਸਹਿਯੋਗ ਦੇਣ ਵਾਲੇ ਸਾਰੇ ਹੀ ਭਗਤਾਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। 20 ਅਪ੍ਰੈਲ ਨੂੰ ਕਲਸ਼ ਯਾਤਰਾ ’ਚ ਭਾਰੀ ਮਾਤਰਾ ’ਚ ਭਗਤ ਸ਼ਾਮਲ ਹੋਣਗੇ।
ਜਸਕਰਨ ਦੇ ਟੁਰ ਜਾਣ ਨਾਲ ਪਰਿਵਾਰ ਤੇ ਇਲਾਕੇ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ : ਬਧੌਛੀ
NEXT STORY