ਪਟਿਆਲਾ (ਅਨੇਜਾ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੀਨੀਅਰ ਸਿਟੀਜ਼ਨ ਕੌਂਸਲ ਹੋਮ ਵਿਖੇ ਐਸੋਸੀਏਸ਼ਨ ਦੇ 10 ਬਜ਼ੁਰਗ ਮੈਂਬਰਾਂ ਦਾ ਜਨਮ-ਦਿਨ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬਜ਼ੁਰਗਾਂ ਦੇ ਅਨੁਭਵ ਤੋਂ ਸਾਨੂੰ ਕਾਫੀ ਕੁਝ ਸਿੱਖਣ ਦੀ ਜ਼ਰੂਰਤ ਹੈ। 60 ਸਾਲ ਦੀ ਉਮਰ ਟੱਪ ਜਾਣ ਅਤੇ ਨੌਕਰੀ ਤੋਂ ਬਾਅਦ ਸੇਵਾਮੁਕਤ ਹੋ ਜਾਣ ’ਤੇ ਬਜ਼ੁਰਗਾਂ ਦੀ ਵੁੱਕਤ ਉਦੋਂ ਘਟ ਜਾਂਦੀ ਹੈ, ਜਦੋਂ ਸੇਵਾਮੁਕਤ ਹੋ ਕੇ ਘਰ ਬੈਠ ਜਾਂਦੇ ਹਨ ਬਜ਼ੁਰਗਾਂ ਦਾ ਸਨਮਾਨ ਪਹਿਲਾਂ ਨਾਲੋਂ ਵੱਧ ਹੋਣਾ ਚਾਹੀਦਾ ਹੈ। ਜਿਨ੍ਹਾਂ ਤਜਰਬਾ ਇਨ੍ਹਾਂ ਨੂੰ ਜੀਵਨ ਦਾ ਹੁੰਦਾ ਹੈ, ਓਨਾ ਕਿਸੇ ਹੋਰ ਕੋਲ ਨਹੀਂ ਹੋ ਸਕਦਾ। 60 ਸਾਲ ਦੀ ਉਮਰ ਪਾਰ ਕਰ ਜਾਣ ਅਤੇ ਨੌਕਰੀਪੇਸ਼ਾ ਜੀਵਨ ’ਚ ਕਈ ਖੱਟੇ-ਮਿੱਠੇ ਪਲਾਂ ਨਾਲ ਨਜਿੱਠਣਾ ਅਤੇ ਆਉਂਦਿਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਇਕ ਵੱਡਾ ਤਜਰਬਾ ਇਨ੍ਹਾਂ ਨੂੰ ਹਾਸਲ ਹੁੰਦਾ ਹੈ। ਜੀਵਨ ’ਚ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਬਜ਼ੁਰਗ ਆਪਣੇ ਜੀਵਨ ਦੇ ਆਖਰੀ ਪਡ਼ਾਅ ’ਚ ਨੌਜਵਾਨ ਪੀਡ਼੍ਹੀ ਲਈ ਅਕਸਰ ਉਦੋਂ ਮੁਸੀਬਤ ਬਣ ਜਾਂਦੇ ਹਨ ਜਦੋਂ ਬਜ਼ੁਰਗਾਂ ਦੇ ਵਿਚਾਰ ਆਪਸ ’ਚ ਮੇਲ ਨਹੀਂ ਖਾਂਦੇ। ਘਰ ’ਚ ਤਕਰਾਰ ਪੈਦਾ ਹੋ ਜਾਂਦੀ ਹੈ। ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਦੋਵਾਂ ਨੂੰ ਇਕ-ਦੂਜੇ ਦਾ ਮਾਣ ਰੱਖਣਾ ਪਵੇਗਾ। ਇਸ ਲਈ ਆਪਸ ’ਚ ਦੋਵਾਂ ਨੂੰ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਹੈ ਤਾਂ ਹੀ ਜੀਵਨ ਸੁਖਾਲਾ ਲੰਘ ਸਕਦਾ ਹੈ।ਉਨ੍ਹਾਂ ਕਿਹਾ ਕਿ ਕਈ ਵਾਰ ਘਰ ’ਚ ਵਿਹਲੇ ਬਜ਼ੁਰਗਾਂ ਨੂੰ ਮੁਸੀਬਤ ਸਮਝਿਆ ਜਾਂਦਾ ਹੈ। ਜੇਕਰ ਵਰਦਾਨ ਸਮਝ ਕੇ ਇਨ੍ਹਾਂ ਤੋਂ ਲਾਹਾ ਲਿਆ ਜਾਵੇ ਤਾਂ ਸਾਨੂੰ ਕਾਫੀ ਸੇਧ ਮਿਲ ਸਕਦੀ ਹੈ। ਇਸ ਲਈ ਬਜ਼ੁਰਗਾਂ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨੂੰ ਸਨਮਾਨ ਦੀ ਜ਼ਰੂਰਤ ਹੈ। ਇਸ ਮੌਕੇ ਰਵੀ ਸ਼ਰਮਾ, ਮਾ. ਫਕੀਰ ਚੰਦ, ਕ੍ਰਿਸ਼ਨ ਮੰਤਰੀ, ਮਾ. ਸੋਮ ਨਾਥ, ਸੁਰਿੰਦਰ ਚਾਵਲਾ, ਸੁਭਾਸ਼ ਪੰਜਰਥ, ਭਾਗ ਰਾਜ ਅਤੇ ਮੈਡਮ ਸਰੋਜ ਕੁਮਾਰੀ ਮੌਜੂਦ ਸਨ।
ਸੰਵਿਧਾਨਕ ਹੱਕਾਂ ਦੀ ਰਾਖੀ ਲਈ ਸਮਾਜ ਦਾ ਜਾਗਣਾ ਸਮੇਂ ਦੀ ਲੋਡ਼ : ਡਾ. ਮੱਟੂ
NEXT STORY