ਮੁੱਲਾਂਪੁਰ ਦਾਖਾ (ਕਾਲੀਆ)- ਅਗਰ ਤੁਸੀਂ ਆਪਣੇ ਵਾਹਨ 'ਤੇ ਕਿਤੇ ਬਾਹਰ ਜਾ ਰਹੇ ਹੋ ਅਤੇ ਵਾਹਨ ਦੇ ਦਸਤਾਵੇਜ਼ ਆਰ.ਸੀ., ਡਰਾਈਵਿੰਗ ਲਾਈਸੈਂਸ, ਇਨਸ਼ੋਰੈਂਸ, ਪੋਲਿਊਸ਼ਨ ਘਰ ਰਹਿ ਗਏ ਹਨ ਅਤੇ ਇਨ੍ਹਾਂ ਦਸਤਾਵੇਜ਼ਾਂ ਦੀ ਫੋਟੋ ਤੁਹਾਡੇ ਮੋਬਾਇਲ ਵਿਚ ਵੀ ਨਹੀਂ ਅਤੇ ਪੁਲਸ ਨਾਕੇ 'ਤੇ ਟਰੈਫਿਕ ਪੁਲਸ ਨੇ ਤੁਹਾਨੂੰ ਰੋਕ ਲਿਆ ਤਾਂ ਘਬਰਾਉਣ ਦੀ ਲੋੜ ਨਹੀਂ ਨਾ ਹੀ ਬਹਿਸ ਕਰਨ ਅਤੇ ਨਾ ਹੀ ਕਿਸੇ ਸਿਆਸੀ ਆਕੇ ਤੋਂ ਫੋਨ ਕਰਵਾਉਣ ਦੀ ਲੋੜ ਹੈ। ਆਪਣੇ ਵਾਹਨ ਦਾ ਚਲਾਨ ਬਿਨਾਂ ਬਹਿਸ ਕੀਤੇ ਕਟਵਾ ਲਵੋ ਅਤੇ ਫਿਰ ਇਹ ਕੱਟਿਆ ਚਲਾਣ ਤੁਸੀਂ ਡੀ.ਟੀ.ਓ. ਦਫ਼ਤਰ ਜਾ ਕੇ ਆਪਣੇ ਸਾਰੇ ਦਸਤਾਵੇਜ਼ ਦਿਖਾ ਦਿਓ ਤਾਂ ਤੁਸੀਂ ਬਿਨਾਂ ਚਲਾਣ ਭਰੇ ਆਪਣਾ ਚਲਾਨ ਕੈਂਸਲ ਕਰਵਾ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'
ਦਰਅਸਲ, ਭਾਰਤ ਸਰਕਾਰ ਨੇ ਇਸ ਚਲਾਨ ਨੂੰ 15 ਦਿਨ ਦੇ ਅੰਦਰ-ਅੰਦਰ (ਸੀ.ਐਮ.ਵੀ.ਆਰ) ਸੈਂਟਰਲ ਮੋਟਰ ਵਹੀਕਲ ਰੂਲ ਐਕਟ 1989 ਧਾਰਾ 139 ਅਧੀਨ ਛੋਟ ਦਿੱਤੀ ਗਈ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ। ਜ਼ਿਕਰਯੋਗ ਹੈ ਕਿ ਅਕਸਰ ਵਾਹਨ ਚਾਲਕ ਟਰੈਫਿਕ ਪੁਲਸ ਮੁਲਾਜ਼ਮਾਂ ਨਾਲ ਚਲਾਨ ਕੱਟਣ ਨੂੰ ਲੈ ਕੇ ਉਲਝਦੇ ਰਹਿੰਦੇ ਹਨ ਜਾਂ ਫਿਰ ਆਪਣੇ ਅਹੁਦੇ ਜਾਂ ਸਿਆਸੀ ਲੀਡਰਾਂ ਦਾ ਰੋਹਬ ਝਾੜ ਕੇ ਪੁਲਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨਾਂ ਦੀ ਕਈ ਵਾਰ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ ਅਤੇ ਲੋਕ ਤਮਾਸ਼ਾ ਖੜ ਕੇ ਵੇਖਦੇ ਰਹਿੰਦੇ ਹਨ। ਅਜਿਹਾ ਵਰਤਾਰਾ ਜਿੱਥੇ ਵਾਹਨ ਚਾਲਕਾਂ ਦਾ ਸਮਾਂ ਅਤੇ ਛਵੀ ਖਰਾਬ ਕਰਦਾ ਹੈ, ਉੱਥੇ ਭਾਰਤ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਪਾਲਣਾ ਕਰਨ ਨਾਲ ਤੁਸੀਂ ਬਾਇਜੱਤ ਸਨਮਾਨ ਦੇ ਹੱਕਦਾਰ ਦਾ ਹੋ ਜਾਂਦੇ ਹੋ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੈਂਡ ਹੋਈ Deport ਹੋਏ ਭਾਰਤੀਆਂ ਦੀ 17ਵੀਂ ਫ਼ਲਾਈਟ, ਖੜ੍ਹਾ ਹੋਇਆ ਵਿਵਾਦ
ਇੱਥੇ ਦੱਸਣਯੋਗ ਹੈ ਕਿ ਵਾਹਨ ਚਾਲਕਾਂ ਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ। ਜਿਵੇਂ ਸੀਟ ਬੈਲਟ, ਕਾਲੀ ਫਿਲਮ, ਟਰਿਪਲ ਸਵਾਰੀ, ਰੈਡ ਲਾਈਟ ਜੰਪ, ਲਿਮਟ ਸਪੀਡ, ਸ਼ਰਾਬ ਪੀ ਕੇ ਵਾਹਨ ਚਲਾੳਣ ਆਦਿ ਦੇ ਨਾਲ ਨਾਲ ਪੁਲਸ ਵੱਲੋਂ ਕੀਤੇ ਇਸ਼ਾਰਿਆਂ ਦੀ ਪਾਲਣਾ ਕਰਨਾ ਵੀ ਬਹੁਤ ਜਰੂਰੀ ਹੈ। ਪੁਲਸ ਪ੍ਰਸ਼ਾਸਨ ਜਨਤਾ ਦੀ ਸੇਵਕ ਹੈ ਅਤੇ ਆਪਣੀ ਡਿਊਟੀ ਬਾਖੂਬੀ ਨਾਲ ਇਸ ਕਰਕੇ ਨਿਭਾਉਂਦੀ ਹੈ ਕਿ ਲੋਕ ਸੁਰੱਖਿਅਤ ਰਹਿਣ, ਕੋਈ ਹਾਦਸਾ ਨਾ ਵਾਪਰੇ ਅਤੇ ਟਰੈਫਿਕ ਵਿੱਚ ਵਿਘਨ ਨਾ ਪਵੇ। ਇਸ ਲਈ ਵਾਹਨ ਚਾਲਕਾਂ ਨੂੰ ਵੀ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਦੇ ਕੇ ਇੱਕ ਚੰਗੇ ਡਰਾਈਵਰ ਅਤੇ ਚੰਗੇ ਨਾਗਰਿਕ ਬਣਨ ਦਾ ਸਬੂਤ ਦੇਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੈਂਡ ਹੋਈ Deport ਹੋਏ ਭਾਰਤੀਆਂ ਦੀ 17ਵੀਂ ਫ਼ਲਾਈਟ, ਖੜ੍ਹਾ ਹੋਇਆ ਵਿਵਾਦ
NEXT STORY