ਲੁਧਿਆਣਾ (ਹਿਤੇਸ਼) : ਹੁਣ ਨਗਰ ਨਿਗਮ ਦਫ਼ਤਰ 'ਚ ਡਿਊਟੀ ਤੋਂ ਗਾਇਬ ਰਹਿਣ ਵਾਲੇ ਮੁਲਾਜ਼ਮਾਂ 'ਤੇ ਸਖ਼ਤੀ ਵੱਧ ਗਈ ਹੈ। ਮੇਅਰ ਇੰਦਰਜੀਤ ਕੌਰ ਵਲੋਂ ਨਗਰ ਨਿਗਮ ਦਫ਼ਤਰ ’ਚ ਮੁਲਾਜ਼ਮਾਂ ਦੇ ਸਵੇਰ ਦੇ ਸਮੇਂ ਪੁੱਜਣ ਅਤੇ ਦਿਨ ਭਰ ਮੌਜੂਦ ਰਹਿਣਾ ਯਕੀਨੀ ਬਣਾਉਣ ਲਈ ਲਗਾਤਾਰ 2 ਦਿਨ ਚੈਕਿੰਗ ਕਰਨ ਤੋਂ ਬਾਅਦ ਡਿਊਟੀ ਤੋਂ ਗਾਇਬ ਰਹਿਣ ਵਾਲੇ ਸਫ਼ਾਈ ਮੁਲਾਜ਼ਮਾਂ ’ਤੇ ਸਖ਼ਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧ ’ਚ ਹਰੀ ਝੰਡੀ ਉਨ੍ਹਾਂ ਵਲੋਂ ਸਫ਼ਾਈ ਵਿਵਸਥਾ ’ਚ ਸੁਧਾਰ ਲਿਆਉਣ ਦੇ ਮੁੱਦਿਆਂ ’ਤੇ ਬੁਲਾਈ ਗਈ ਮੀਟਿੰਗ ਦੌਰਾਨ ਚਾਰੇ ਜ਼ੋਨਾਂ ਦੇ ਸੈਨੇਟਰੀ ਇੰਸਪੈਕਟਰਾਂ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੁੱਤ ਨੂੰ ਅਮਰੀਕਾ ਭੇਜਣ ਲਈ ਸਭ ਕੁੱਝ ਦਾਅ 'ਤੇ ਲਾ ਦਿੱਤਾ, Deport ਹੋਣ 'ਤੇ ਹੰਝੂਆਂ 'ਚ ਡੁੱਬਾ ਪਰਿਵਾਰ
ਮੇਅਰ ਨੇ ਕਿਹਾ ਕਿ ਸੜਕਾਂ, ਗਲੀਆਂ, ਪਬਲਿਕ ਪਲੇਸ, ਮਾਰਕਿਟ ਆਦਿ ’ਚ ਕੂੜੇ ਦੇ ਢੇਰ ਨਜ਼ਰ ਨਹੀਂ ਆਉਣੇ ਚਾਹੀਦੇ ਅਤੇ ਚੰਗੇ ਤਰੀਕੇ ਨਾਲ ਸਫ਼ਾਈ ਹੋਣੀ ਚਾਹੀਦੀ ਹੈ, ਜਿਸ ਦੇ ਲਈ ਸਫ਼ਾਈ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਡਿਊਟੀ ਤੋਂ ਗਾਇਬ ਰਹਿਣ ਵਾਲੇ ਸਫ਼ਾਈ ਮੁਲਾਜ਼ਮਾਂ ’ਤੇ ਸਖ਼ਤੀ ਵਰਤਣ ਦੀ ਲੋੜ ਹੈ। ਜਿੱਥੋਂ ਤੱਕ ਸਫ਼ਾਈ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਨ ਦੀ ਪ੍ਰਕਿਰਿਆ ਹੈ, ਉਸ ਦੇ ਲਈ ਆਈ. ਡੀ. ਕਾਰਡ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਤਾਂ ਕਿ ਫਰਜ਼ੀਵਾੜਾ ਨਾ ਹੋਵੇ।
ਇਹ ਵੀ ਪੜ੍ਹੋ : Teacher ਦਾ ਕਿੰਨਾ ਵੱਡਾ ਜਿਗਰਾ! 19 ਸਾਲ ਪਹਿਲਾਂ ਲਿਖੀ ਸੀ ਚਿੱਠੀ, ਮੌਤ ਮਗਰੋਂ ਖੋਲ੍ਹੀ ਤਾਂ...
ਇਹ ਹਨ ਹਾਲਾਤ
ਸਫ਼ਾਈ ਮੁਲਾਜ਼ਮਾਂ ਦੇ ਡਿਊਟੀ ਤੋਂ ਗਾਇਬ ਰਹਿਣ ਦੇ ਹਾਲਾਤ ਇਹ ਹਨ ਕਿ ਉਨ੍ਹਾਂ ਦੀ ਰਿਕਾਰਡ ’ਚ ਹਾਜ਼ਰੀ ਲਗਾ ਕੇ ਤਨਖ਼ਾਹ ਦਿੱਤੀ ਜਾ ਰਹੀ ਹੈ ਜਾਂ ਫਿਰ ਕਿਸੇ ਮੁਲਾਜ਼ਮ ਦੀ ਜਗ੍ਹਾ ਕੋਈ ਹੋਰ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਦੇ ਦੋਵੇਂ ਸ਼ਿਫਟਾਂ ’ਚ ਡਿਊਟੀ ’ਤੇ ਨਾ ਆਉਣ ਦੀ ਸ਼ਿਕਾਇਤ ਮਿਲ ਰਹੀ ਹੈ, ਜਿਸ ਦੀ ਪੁਸ਼ਟੀ ਵਿਜੀਲੈਂਸ ਵਲੋਂ ਹਾਲ ਹੀ ’ਚ ਇਕ ਨੰਬਰਦਾਰ ਨੂੰ ਸਫ਼ਾਈ ਮੁਲਾਜ਼ਮ ਤੋਂ ਡਿਊਟੀ ’ਤੇ ਨਾ ਆਉਣ ਦੇ ਬਾਵਜੂਦ ਹਾਜ਼ਰੀ ਲਗਾਉਣ ਦੇ ਬਦਲੇ ’ਚ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰੀ ਕਰਨ ਨਾਲ ਹੋ ਗਈ ਹੈ। ਇਸ ਪੈਸੇ ਦਾ ਹਿੱਸਾ ਸੈਨੇਟਰੀ ਇੰਸਪੈਕਟਰ ਤੋਂ ਲੈ ਕੇ ਉੱਪਰ ਤੱਕ ਜਾ ਰਿਹਾ ਹੈ ਪਰ ਹਰ ਵਾਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾ ਲਿਆ ਜਾਂਦਾ ਹੈ।
ਖੁੱਲ੍ਹੇ ’ਚ ਕੂੜਾ ਸੁੱਟਣ ਜਾਂ ਸਾੜਨ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ ਹੋਵੇਗੀ ਤੇਜ਼
ਮੇਅਰ ਨੇ ਖੁੱਲ੍ਹੇ ’ਚ ਕੂੜਾ ਸੁੱਟਣ ਜਾਂ ਸਾੜਨ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ ਤੇਜ਼ ਕਰਨ ਦੇ ਨਿਰਦੇਸ ਦਿੱਤੇ ਹਨ, ਜਿਸ ਦੇ ਲਈ ਬੁੱਢੇ ਨਾਲੇ ਦੇ ਕਿਨਾਰੇ ਵੀ ਰੈਗੂਲਰ ਪੈਟਰੋਲਿੰਗ ਕੀਤੀ ਜਾਵੇਗੀ। ਭਾਵੇਂ ਮੁਲਾਜ਼ਮਾਂ ਵਲੋਂ ਇਸ ਤਰ੍ਹਾਂ ਦੀ ਡਰਾਈਵ ਦੌਰਾਨ ਵਿਰੋਧ ਅਤੇ ਸਿਆਸੀ ਦਬਾਅ ਹੋਣ ਦਾ ਹਵਾਲਾ ਦਿੱਤਾ ਗਿਆ, ਜਿਸ ’ਤੇ ਮੇਅਰ ਨੇ ਕਿਹਾ ਕਿ ਜੇਕਰ ਲੁਧਿਆਣਾ ਨੂੰ ਸਫ਼ਾਈ ਵਿਵਸਥਾ ਦੇ ਮਾਮਲੇ ’ਚ ਨੰਬਰ ਵਨ ਬਣਾਉਣਾ ਹੈ ਤਾਂ ਕਾਰਵਾਈ ਕਰਨੀ ਜ਼ਰੂਰੀ ਹੈ ਪਰ ਚਲਾਨ ਕੱਟਣ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੌਂਸਲਰਾਂ ਦਾ ਸਹਿਯੋਗ ਲੈਣ ਦੀ ਗੱਲ ਕਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਟਿਆ ਗਿਆ ਟ੍ਰੈਫ਼ਿਕ ਚਾਲਾਨ? ਇੰਝ ਕਰਵਾਓ Cancel, ਨਹੀਂ ਲੱਗੇਗਾ ਇਕ ਵੀ ਰੁਪਈਆ
NEXT STORY