ਪਟਿਆਲਾ (ਜੋਸਨ)-ਏਸ਼ੀਅਨ ਗਰੁੱਪ ਆਫ਼ ਕਾਲਜਜ਼ ’ਚ ਸੈਸ਼ਨ 2014-18 ਦੇ ਵਿਦਿਆਰਥੀਆਂ ਦੀ ਕਾਨਵੋਕੇਸ਼ਨ ਕਾਲਜ ਕੈਂਪਸ ’ਚ ਸਮੂਹ ਸਟਾਫ਼ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਕਾਲਜ ਚੇਅਰਮੈਨ ਤਰਸੇਮ ਸੈਣੀ ਨੇ ਕਿਹਾ ਕਿ 24 ਅਪ੍ਰੈਲ ਨੂੰ ਕਾਲਜ ’ਚ ਦੋ ਪੜਾਵਾਂ ਦੇ ਪ੍ਰੋਗਰਾਮ ’ਚ ਕਾਨਵੋਕੇਸ਼ਨ ਅਤੇ ਐਲੂਮਨੀ ਮੀਟ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2014-18 ਦੇ ਬੀ. ਐੱਸਸੀ. (ਨਾਨ-ਮੈਡੀਕਲ), ਬੀ. ਏ., ਐੱਮ. ਏ. (ਪੰਜਾਬੀ, ਅੰਗਰੇਜ਼ੀ), ਬੀ. ਐੱਡ., ਐੱਮ. ਐੱਸਸੀ. (ਮੈਥ, ਕੈਮਿਸਟਰੀ, ਫਿਜ਼ਿਕਸ), ਬੀ. ਬੀ. ਏ., ਐੱਮ. ਬੀ. ਏ., ਬੀ. ਸੀ. ਏ., ਐੱਮ. ਸੀ. ਏ., ਪੀ. ਜੀ. ਡੀ. ਸੀ. ਏ. ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਲਗਭਗ 200 ਪੋਸਟ-ਗ੍ਰੈਜੂਏਟ ਅਤੇ 50 ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਬੀ. ਐੱਸ. ਘੁੰਮਣ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਮੌਜੂਦ ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਏਸ਼ੀਅਨ ਗਰੁੱਪ ਆਫ਼ ਕਾਲਜਜ਼ ਨਵੀਂ ਉਪਲਬਧੀ ਪ੍ਰਾਪਤ ਕਰਦਾ ਹੋਇਆ ਕਾਲਜ ’ਚ ਪਹਿਲੀ ਵਾਰ ਸਾਲਾਨਾ ਡਿਗਰੀ ਵੰਡ ਸਮਾਰੋਹ ਅਤੇ ਅਲੂਮਨੀ ਮੀਟ ਕਰਵਾਉਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ ’ਚ ਡਿਗਰੀ ਵੰਡ ਸਮਾਰੋਹ ਹੋਵੇਗਾ। ਦੂਜੇ ’ਚ ਅਲੂਮਨੀ ਮੀਟ ਹੋਵੇਗੀ। ਇਸ ਮੌਕੇ ਕਾਲਜ ਦੇ ਵਾਈਸ-ਪ੍ਰਿੰਸੀਪਲ ਮੀਨੂੰ ਸਿੰਘ ਸੱਚਾਨ, ਮੈਡਮ ਅੰਜੂ ਅਤੇ ਹੋਰ ਸਟਾਫ਼ ਮੈਂਬਰ ਖਾਸ ਤੌਰ ’ਤੇ ਮੌੌਜੂਦ ਸਨ।
ਮੁਫ਼ਤ ਮੈਡੀਕਲ ਕੈਂਪ ’ਚ 124 ਮਰੀਜ਼ਾਂ ਦੀ ਜਾਂਚ
NEXT STORY