ਤਰਨਤਾਰਨ(ਰਮਨ)- ਡਿਊਟੀ ਕਰਨ ਇਕ ਘਰ ਪੁੱਜੀ ਪੁਲਸ ਪਾਰਟੀ ਉਪਰ ਪਰਿਵਾਰਕ ਮੈਂਬਰਾਂ ਵੱਲੋਂ ਗਲ ਪੈਣ ਅਤੇ ਮੁਲਾਜ਼ਮ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਨੇ ਤਿੰਨ ਔਰਤਾਂ ਸਣੇ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਸੈਦੋ ਵਿਖੇ ਰਸਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੈਦੋ, ਅੰਮ੍ਰਿਤ ਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੈਦੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ’ਤੇ ਉਹ ਸਣੇ ਹੈੱਡ ਕਾਂਸਟੇਬਲ ਖੁਲਵੰਤ ਸਿੰਘ, ਸੀਨੀਅਰ ਸਿਪਾਹੀ ਜਤਿੰਦਰ ਸਿੰਘ, ਪੰਜਾਬ ਹੋਮ ਗਾਰਡ ਦੇ ਜਵਾਨ ਗੁਰਚਰਨ ਸਿੰਘ, ਗੁਰਜੰਟ ਸਿੰਘ ਸਣੇ ਸਰਕਾਰੀ ਗੱਡੀ ਉਪਰ ਸਵਾਰ ਹੋ ਕਰੀਬ 7 ਵਜੇ ਰਸਾਲ ਸਿੰਘ ਦੇ ਘਰ ਪੁੱਜੇ ਅਤੇ ਧਮਕੀਆਂ ਦੇਣ ਸਬੰਧੀ ਪੁੱਛਗਿੱਛ ਕਰਨ ਲੱਗੇ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਦੌਰਾਨ ਰਸਾਲ ਸਿੰਘ ਤਹਿਸ਼ ’ਚ ਆ ਗਿਆ ਅਤੇ ਲਲਕਾਰਾ ਮਾਰਦੇ ਹੋਏ ਕਿਹਾ ਕਿ ਫੜ੍ਹ ਲਓ ਪੁਲਸ ਪਾਰਟੀ ਨੂੰ ਅਤੇ ਘਰ ਅੰਦਰ ਬੰਦੀ ਬਣਾ ਲਓ। ਇਸ ਦੌਰਾਨ ਰਸਾਲ ਸਿੰਘ ਦੀ ਮਾਤਾ ਸੁਖਰਾਜ ਕੌਰ ਪਤਨੀ ਕਸ਼ਮੀਰ ਸਿੰਘ, ਜੋਤੀ ਪਤਨੀ ਰਸਾਲ ਸਿੰਘ, ਕਨਵਰ ਸਿੰਘ ਪੁੱਤਰ ਰਸਾਲ ਸਿੰਘ ਅਤੇ ਜੋਤੀ ਕੌਰ ਪਤਨੀ ਅਰਸ਼ ਸਿੰਘ ਵਾਸੀ ਮਹਿੰਦੀਪੁਰ ਪੁਲਸ ਪਾਰਟੀ ਦੇ ਗਲ ਪੈ ਗਏ ਅਤੇ ਹੱਥੋਪਾਈ ਕਰਨ ਲੱਗ ਪਏ, ਜਿਸ ਦੌਰਾਨ ਸੀਨੀਅਰ ਸਿਪਾਹੀ ਜਤਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਰੌਲਾ ਪਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਏ. ਐੱਸ. ਆਈ. ਕੰਵਰਪਾਲ ਸਿੰਘ ਦੇ ਬਿਆਨਾਂ ਹੇਠ ਰਸਾਲ ਸਿੰਘ, ਸੁਖਰਾਜ ਕੌਰ, ਜੋਤੀ, ਕਨਵਰ ਸਿੰਘ ਅਤੇ ਜੋਤੀ ਕੌਰ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਹੀ ਕਿਉਂ ਉਤਾਰਿਆ ਗਿਆ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼! ਸਾਹਮਣੇ ਆਇਆ ਵੱਡਾ ਕਾਰਣ
NEXT STORY