ਬਨੂੜ (ਜ.ਬ.)- ਸ਼ੁੱਕਰਵਾਰ ਦੀ ਰਾਤ ਨੂੰ ਅਚਾਨਕ ਮੌਸਮ ਦਾ ਯੂ-ਟਰਨ ਦੇਖਣ ਨੂੰ ਮਿਲਿਆ ਅਤੇ ਸਾਢੇ 8 ਵਜੇ ਇਲਾਕੇ ’ਚ ਸੰਘਣੀ ਧੁੰਦ ਛਾ ਗਈ, ਜੋ ਕਿ ਸਵੇਰੇ 10 ਵਜੇ ਤੱਕ ਬਣੀ ਰਹੀ, ਜਿਸ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਤੋਂ ਠੰਢ ਦਾ ਅਹਿਸਾਸ ਹੋਇਆ।
ਪਿਛਲੇ ਕਈ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁੱਪ ਕਾਰਨ ਤਾਪਮਾਨ ’ਚ ਵਾਧਾ ਹੋ ਗਿਆ ਹੈ, ਜਿਸ ਤੋਂ ਕਣਕ ਉਤਪਾਦਕ ਵਧੇਰੇ ਚਿੰਤਿਤ ਦਿਖਾਈ ਦੇ ਰਹੇ ਹਨ ਕਿਉਂਕਿ ਦਿਨੋ-ਦਿਨ ਵੱਧ ਰਿਹਾ ਤਾਪਮਾਨ ਜਿਥੇ ਕਣਕ ਦੇ ਝਾੜ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉੱਥੇ ਹੀ ਇਨੀਂ ਦਿਨੀਂ ਪੈ ਰਿਹਾ ਕੋਹਰਾ ਸਬਜ਼ੀਆਂ ਲਈ ਵੀ ਨੁਕਸਾਨਦਾਇਕ ਦੇ ਮੰਨਿਆ ਜਾ ਰਿਹਾ ਹੈ। ਮੌਸਮ ’ਚ ਆ ਰਹੀ ਤਬਦੀਲੀ ਕਾਰਨ ਕਿਸਾਨ ਅਤੇ ਸਬਜ਼ੀ ਉਤਪਾਦਕ ਚਿੰਤਾ ’ਚ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਤੇਜ਼ ਧੁੱਪ ਕਾਰਨ ਲੋਕਾਂ ਨੂੰ ਠੰਢ ਤੋਂ ਰਾਤ ਮਿਲੀ ਹੈ ਪਰ ਸਵੇਰੇ ਅਤੇ ਸ਼ਾਮ ਨੂੰ ਪੈ ਰਹੀ ਸੁੱਕੀ ਠੰਢ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਨ ਲੱਗੀ ਹੈ। ਧੁੱਪ ਕਾਰਨ ਤਾਪਮਾਨ 6 ਡਿਗਰੀ ਦੇ ਕਰੀਬ ਵਧ ਗਿਆ ਹੈ। ਦੁਪਹਿਰ ਤੱਕ ਤਾਪਮਾਨ 24 ਡਿਗਰੀ ਤੱਕ ਪਹੁੰਚਣ ਲੱਗ ਪਿਆ ਹੈ, ਜਿਸ ਦਾ ਅਸਰ ਕਣਕ ਦੀ ਫਸਲ ’ਤੇ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ
ਕਣਕ ਉਤਪਾਦਕ ਕਿਸਾਨ ਧਰਮਵੀਰ ਸੈਲੀ ਝਿਊਰਮਜਾਰਾ, ਸਰਪੰਚ ਵਰਿੰਦਰ ਸਿੰਘ ਢਿੱਲੋਂ ਮਾਣਕਪੁਰ, ਕੁਲਵੰਤ ਸਿੰਘ ਨਡਿਆਲੀ, ਕੇਸਰ ਸਿੰਘ ਤਸੋਲੀ, ਜਸਵੀਰ ਸਿੰਘ ਖਲੋਰ, ਤੇਜਿੰਦਰ ਸਿੰਘ ਪੂਨੀਆ, ਬੰਟੀ ਸੇਖਣ ਮਾਜਰਾ ਨੇ ਦੱਸਿਆ ਕਿ ਇਨ੍ਹਾਂ ਦਿਨਾਂ ’ਚ ਕਣਕ ਦੀ ਫਸਲ ’ਚ ਯੂਰੀਆ ਖਾਦ ਅਤੇ ਕੀੜੇ ਮਾਰ ਦਵਾਈਆਂ ਆਦਿ ਦਾ ਕੰਮ ਖਤਮ ਹੋ ਗਿਆ ਹੈ। ਕਣਕ ਦੇ ਵਾਧੇ ਲਈ ਖੁੱਲ੍ਹਾ ਮੌਸਮ ਜ਼ਰੂਰੀ ਹੈ ਪਰ ਤਾਪਮਾਨ ਵਧਣਾ ਠੀਕ ਨਹੀਂ ਸਮਝਿਆ ਜਾਂਦਾ। ਇਸ ਨਾਲ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਵੇਗੀ। ਕਣਕ ਦਾ ਦਾਣਾ ਸੁੱਕਣ ਦਾ ਡਰ ਅਤੇ ਝਾੜ ਘਟੇਗਾ।
ਕਿਸਾਨਾਂ ਅਨੁਸਾਰ ਇਸ ਸਮੇਂ ਕਣਕ ਨੇ ਬੂਟੇ ਦਾ ਰੂਪ ਧਾਰਨਾ ਸੁਰੂ ਕਰ ਦਿੱਤਾ ਹੈ। ਕੁਝ ਸਮੇਂ ਬਾਅਦ ਇਹ ਬੱਲੀ ਤੇ ਕਣਕ ਦੇ ਦਾਣੇ ਨਿਕਲਣਗੇ। ਇਹ ਸਮਾਂ ਕਣਕ ਲਈ ਖਾਸ ਹੈ, ਕਿਉਂਕਿ ਕਣਕ ਦੇ ਦਾਣੇ ਦੁੱਧ ਵਰਗੇ ਪਦਾਰਥ ਨਾਲ ਭਰੇ ਹੁੰਦੇ ਹਨ, ਜੋ ਬਾਅਦ ’ਚ ਠੋਸ ਹੋ ਕੇ ਕਣਕ ਦਾ ਰੂਪ ਧਾਰਨ ਕਰ ਲੈਂਦੇ ਹਨ। ਜੇਕਰ ਤਾਪਮਾਨ ਲਗਾਤਾਰ ਵਧਦਾ ਰਿਹਾ ਤਾਂ ਦੁੱਧ ਦੇ ਸੁੱਕਣ ਕਾਰਨ ਦਾਣੇ ਸੁੱਗੜ ਜਾਣਗੇ, ਜਿਸ ਨਾਲ ਝੜ ਘਟ ਜਾਵੇਗਾ, ਜੋ ਕਿ ਕਣਕ ਉਤਪਾਦਕ ਕਿਸਾਨਾਂ ਲਈ ਆਰਥਿਕ ਮਦਹਾਲੀ ਪੈਦਾ ਕਰ ਦੇਵੇਗਾ।
ਇਸ ਦੇ ਨਾਲ ਹੀ ਕਣਕ ਦੇ ਝਾੜ ਘਟਣ ਕਾਰਨ ਕਣਕ ਦੇ ਭਾਅ ’ਚ ਵੀ ਵਾਧਾ ਹੋ ਸਕਦਾ ਹੈ, ਜੋ ਕਿ ਗਰੀਬ ਵਰਗ ਦੇ ਲੋਕਾਂ ਲਈ ਆਉਣ ਵਾਲੇ ਸਮੇਂ ’ਚ ਪ੍ਰੇਸ਼ਾਨੀ ਦਾ ਕਾਰਨ ਬਣੇਗਾ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਲਦੀ BMW ਬਣੀ ਅੱਗ ਦਾ ਗੋਲ਼ਾ ; ਨੌਜਵਾਨਾਂ ਨੇ ਛਾਲ ਮਾਰ ਕੇ ਬਚਾਈ ਜਾਨ
NEXT STORY