ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 10 ਹੋਰ ਮੌਤਾਂ ਹੋ ਗਈਆਂ ਹਨ ਜਦੋਂ ਕਿ 3 ਗਰਭਵਤੀ ਮਹਿਲਾਵਾਂ, 4 ਪੁਲਸ ਮੁਲਾਜ਼ਮਾਂ ਅਤੇ 3 ਸਿਹਤ ਵਿਭਾਗ ਦੇ ਮੁਲਾਜ਼ਮਾਂ ਸਮੇਤ 190 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 10 ਹੋਰ ਮੌਤਾਂ ਨਾਲ ਜ਼ਿਲੇ ’ਚ ਮੌਤਾਂ ਦੀ ਗਿਣਤੀ 154 ਹੋ ਗਈ ਹੈ, 190 ਨਵੇਂ ਕੇਸ ਪਾਜ਼ੇਟਿਵ ਆਉਣ ਨਾਲ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 5970 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 157 ਹੋਰ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 4287 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 1529 ਹੈ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 10 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ 3 ਪਟਿਆਲਾ ਸ਼ਹਿਰ, 2 ਰਾਜਪੁਰਾ, 2 ਸਮਾਣਾ, 2 ਦੁਧਨਸਾਧਾਂ ਅਤੇ ਇੱਕ ਨਾਭਾ ਸਬੰਧਤ ਹਨ। ਪਹਿਲਾ ਪਟਿਆਲਾ ਦੇ ਸੂਲਰ ’ਚ ਰਹਿਣ ਵਾਲਾ 51 ਸਾਲਾ ਵਿਅਕਤੀ ਜੋ ਕਿ ਬੀ. ਪੀ. ਕਾਰਣ ਦਿਮਾਗ ਦੀ ਬਿਮਾਰੀ ਨਾਲ ਪੀਡ਼ਤ ਹੋਣ ਕਾਰਣ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਸੀ, ਦੂਸਰਾ ਐੱਲ. ਆਈ. ਜੀ. ਫਲੈਟ ਅਰਬਨ ਅਸਟੇਟ ਇਕ ’ਚ ਰਹਿਣ ਵਾਲੀ 65 ਸਾਲਾ ਅੌਰਤ ਜੋ ਕਿ ਪੁਰਾਣੀ ਬੀ. ਪੀ. ਦੀ ਮਰੀਜ਼ ਸੀ, ਤੀਸਰਾ ਪੁਰਾਣਾ ਮੇਹਰ ਸਿੰਘ ਕਾਲੋਨੀ ਦਾ ਰਹਿਣ ਵਾਲਾ 69 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਚੌਥਾ ਰਾਜਪੁਰਾ ਦਾ ਮਹਾਂਵੀਰ ਮੰਦਿਰ ਦੇ ਨਜ਼ਦੀਕ ਰਹਿਣ ਵਾਲਾ 86 ਸਾਲਾ ਬਜ਼ੁਰਗ ਜੋ ਕਿ ਬੁਖਾਰ ਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਪੰਜਵਾਂ ਪਿੰਡ ਫਰੀਦਪੁਰ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 52 ਸਾਲਾ ਵਿਅਕਤੀ ਜੋ ਕਿ ਕੈਂਸਰ ਦਾ ਮਰੀਜ਼ ਸੀ ਅਤੇ ਇਲਾਜ ਅਧੀਨ ਸੀ, ਛੇਵਾਂ ਸਮਾਣਾ ਦੇ ਪਿੰਡ ਗਾਜੇਵਾਸ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਜੋ ਕਿ ਬੁਖਾਰ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਸੱਤਵਾਂ ਸਮਾਣਾ ਦੇ ਘਡ਼ਾਮਾ ਪੱਤੀ ਦਾ ਰਹਿਣ ਵਾਲਾ 78 ਸਾਲ ਬਜ਼ੁਰਗ ਜੋ ਕਿ ਪੁਰਾਣਾ ਦਿਲ ਦੀਆਂ ਬੀਮਾਰੀਆਂ ਦਾ ਮਰੀਜ਼ ਸੀ, ਅੱਠਵਾਂ ਪਿੰਡ ਭੁਨਰਹੇਡ਼ੀ ਬਲਾਕ ਦੁਧਨਸਾਧਾਂ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਜੋ ਕਿ ਸ਼ੂਗਰ ਅਤੇ ਬੀ. ਪੀ. ਦਾ ਪੁਰਾਣਾ ਮਰੀਜ਼ ਸੀ, ਨੋਵਾਂ ਪਿੰਡ ਕੱਛਵੀ ਤਹਿਸੀਲ ਦੁਧਨਸਾਧਾਂ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਜੋ ਕਿ ਖੂਨ ਦੀ ਕਮੀ ਦਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੱਸਵਾਂ ਨਾਭਾ ਦੇ ਡੇਰਾ ਬਾਬਾ ਆਪੋ-ਆਪ ਦਾ ਰਹਿਣ ਵਾਲਾ 77 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਕਿਡਨੀ ਦੀਆਂ ਬੀਮਾਰੀਆਂ ਦਾ ਮਰੀਜ਼ ਸੀ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਸਿਵਲ ਸਰਜਨ ਨੇ ਦੱਸਿਆ ਕਿ ਨਵੇਂ 190 ਮਰੀਜ਼ਾਂ ’ਚੋਂ 73 ਪਟਿਆਲਾ ਸ਼ਹਿਰ, 2 ਸਮਾਣਾ, 38 ਰਾਜਪੁਰਾ, 24 ਨਾਭਾ, 6 ਪਾਤਡ਼ਾਂ, 1 ਸਨੌਰ ਅਤੇ 46 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 45 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 142 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਅਤੇ 3 ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਅਜੀਤ ਨਗਰ ਤੋਂ 4, ਗਰਲਜ਼ ਹੋਸਟਲ, ਬਾਬੂ ਸਿੰਘ ਕਾਲੋਨੀ, ਚਾਂਦਨੀ ਚੌਂਕ ਤੋਂ 3-3, ਗੁਰੂ ਨਾਨਕ ਨਗਰ, ਆਨੰਦ ਨਗਰ ਏ ਐਕਸਟੈਨਸ਼ਨ, ਘੁੰਮਣ ਕਾਲੋਨੀ, ਤ੍ਰਿਪਡ਼ੀ, ਨਿਊ ਮੇਹਰ ਸਿੰਘ ਕਾਲੋਨੀ, ਨਿਊ ਗਰੀਨ ਪਾਰਕ, ਹਰਿੰਦਰ ਨਗਰ, ਚਰਨ ਬਾਗ ਤੋਂ 2-2, ਅਬਚੱਲ ਨਗਰ, ਸੇਵਕ ਕਾਲੋਨੀ, ਜੈ ਜਵਾਨ ਸਟਰੀਟ, 23 ਨੰਬਰ ਫਾਟਕ, ਗੁਰਬਖਸ਼ ਕਾਲੋਨੀ, ਲੋਅਰ ਮਾਲ, ਅਰੋਡ਼ਿਆਂ ਮੁਹੱਲਾ, ਰਣਜੀਤ ਨਗਰ, ਰਤਨ ਨਗਰ, ਰੋਇਲ ਐਨਕਲੇਵ, ਏਕਤਾ ਵਿਹਾਰ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਪੁਰਾਣਾ ਰਾਜਪਰਾ, ਬਾਬਾ ਦੀਪ ਸਿੰਘ ਕਾਲੋਨੀ, ਨੇਡ਼ੇ ਮਹਾਂਵੀਰ ਮੰਦਰ ਤੋਂ 4-4, ਫੋਕਲ ਪੁਆਇੰਟ ਅਤੇ ਰਾਜਪੁਰਾ ਟਾਊਨ ਤੋਂ 3-3, ਗਣੇਸ਼ ਨਗਰ, ਭਾਰਤ ਕਾਲੋਨੀ, ਏ. ਪੀ. ਜੈਨ. ਕੁਆਰਟਰ ਤੋਂ 2-2, ਕੇ. ਐੱਸ. ਐੱਮ. ਰੋਡ, ਗੁਰੂ ਅੰਗਦ ਦੇਵ ਕਾਲੋਨੀ, ਥਰਮਲ ਪਲਾਂਟ, ਵਿਕਾਸ ਨਗਰ, ਗੋਬਿੰਦ ਕਾਲੋਨੀ, ਸੁੰਦਰ ਨਗਰ, ਮਹਿੰਦਰ ਜੰਗ, ਸ਼ੀਤਲ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੀ ਸ਼ਾਰਦਾ ਕਾਲੋਨੀ ਤੋਂ 3, ਦਸ਼ਮੇਸ਼ ਨਗਰ, ਕਰਤਾਰਪੁਰਾ ਮੁਹੱਲਾ ਤੋਂ 2-2, ਬੋਡ਼ਾ ਗੇਟ, ਹੀਰਾ ਮਹੱਲ, ਕਮਲਾ ਕਾਲੋਨੀ, ਪੁਰਾਣੀ ਨਾਭਾ, ਨਿਊ ਪਟੇਲ ਨਗਰ, ਬਠਿੰਡੀਆ ਸਟਰੀਟ, ਵਿਕਾਸ ਕਾਲੋਨੀ, ਨਾਗਰ ਚੌਕ ਆਦਿ ਥਾਵਾਂ ਤੋਂ 1-1, ਸਮਾਣਾ ਤੋਂ 2, ਪਾਤਡ਼ਾਂ ਤੋਂ 6, ਸਨੌਰ ਤੋਂ ਇਕ ਅਤੇ 46 ਕੇਸ ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
(ਡੱਬੀ)
ਕੁੱਲ ਸੈਂਪਲ 83408
ਨੈਗੇਟਿਵ74908
ਪਾਜ਼ੇਟਿਵ5970
ਰਿਪੋਰਟ ਪੈਂਡਿੰਗ1350
ਕੁੱਲ ਮੌਤਾਂ154
ਤੰਦਰੁਸਤ ਮਰੀਜ਼4287
ਐਕਟਿਵ1529
ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 38 ਨਵੇਂ ਕੇਸ ਆਏ ਪਾਜ਼ੇਟਿਵ, 2 ਦੀ ਮੌਤ
NEXT STORY