ਪਟਿਆਲਾ (ਬਲਜਿੰਦਰ) : ਲਗਾਤਾਰ ਹਿੰਦੂ ਲੀਡਰਾਂ ਅਤੇ ਕੁਝ ਹੋਰ ਲੋਕਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਫੋਨ ਰਾਹੀਂ ਭੱਦੀ ਸ਼ਬਦਾਵਲੀ ਵਰਤਣ ਦੇ ਇਕ ਮਾਮਲੇ ਨੂੰ ਪਟਿਆਲਾ ਪੁਲਸ ਨੇ ਟਰੈਕ ਕਰ ਲਿਆ ਹੈ। ਇਸ ’ਚ ਧਮਕੀਆਂ ਦੇਣ ਵਾਲਾ ਪਿੰਡ ਐਤਿਆਨਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਇਕ ਨਾਬਾਲਗ 16 ਸਾਲ ਦਾ ਲੜਕਾ ਨਿਕਲਿਆ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਲਗਾਤਾਰ ਕਈ ਵਿਅਕਤੀਆਂ ਅਤੇ ਖਾਸ ਤੌਰ ’ਤੇ ਹਿੰਦੂ ਲੀਡਰਾਂ ਵੱਲੋਂ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਗਰੁੱਪ ਕਾਲਿੰਗ ਦੇ ਜ਼ਰੀਏ ਭੱਦੀ ਸ਼ਬਦਾਵਲੀ ਬੋਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ।
ਥਾਣਾ ਕੋਤਵਾਲੀ ਦੀ ਪੁਲਸ ਨੇ 506, 120 ਬੀ ਆਈ. ਪੀ. ਸੀ. ਅਤੇ ਆਈ. ਟੀ. ਐਕਟ ਦੀ ਧਾਰਾ 66ਈ ਅਤੇ 67 ਤਹਿਤ ਕੇਸ ਦਰਜ ਕਰ ਕੇ ਸਾਈਬਰ ਸੈੱਲ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਕਤ 16 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਜੁਵੇਨਾਈਲ ਜੇਲ ਵਿਚ ਭੇਜ ਦਿੱਤਾ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁੰਡਾ ਮੋਬਾਇਲ ਐਪਸ ਰਾਹੀਂ ਵਿਦੇਸ਼ ’ਚ ਬੈਠੇ ਕਈ ਵਿਅਕਤੀਆਂ ਦੇ ਸੰਪਰਕ ’ਚ ਆਇਆ ਸੀ, ਜਿਨ੍ਹਾਂ ਨੇ ਆਪਣੇ ਵਟਸਐਪ ’ਤੇ ਵਰਤਣ ਲਈ ਵਿਦੇਸ਼ੀ ਨੰਬਰ ਅਤੇ ਓ. ਟੀ. ਪੀ. ਮੁਹੱਈਆ ਕਰਵਾਏ। ਉਸ ਨੂੰ ਗੁੰਮਰਾਹ ਕਰਕੇ ਅਤੇ ਲਾਲਚ ਦੇ ਕੇ ਉਕਤ ਵਿਅਕਤੀਆਂ ਨੂੰ ਗਾਲੀ-ਗਲੋਚ ਅਤੇ ਧਮਕੀਆਂ ਦੇਣ ਲਈ ਉਕਸਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਦੇਸ਼ਾਂ ’ਚ ਬੈਠੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ, ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਡਾਏ ਹੋਸ਼
ਉਨ੍ਹਾਂ ਦੱਸਿਆ ਕਿ ਜਿਹੜੇ ਬਾਕੀ ਐੱਸ. ਐੱਸ. ਟੀ. ਨਗਰ ਵਿਖੇ ਵੱਖ-ਵੱਖ ਘਰਾਂ ’ਚ ਧਮਕੀ ਭਰੇ ਪੱਤਰ ਭੇਜੇ ਗਏ ਸਨ, ਉਸ ਮਾਮਲੇ ’ਚ ਵੀ ਪੁਲਸ ਕੋਲ ਕਈ ਅਹਿਮ ਲੀਡਾਂ ਹਨ, ਜਿਸ ਦੇ ਆਧਾਰ ’ਤੇ ਉਸ ਨੂੰ ਵੀ ਜਲਦੀ ਹੀ ਟ੍ਰੈਕ ਕਰ ਲਿਆ ਜਾਵੇਗਾ। ਐੱਸ. ਐੱਸ. ਪੀ. ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਮੋਬਾਇਲਾਂ ’ਤੇ ਨਜ਼ਰ ਰੱਖਣ ਕਿਉਂਕਿ ਕਈ ਵਾਰ ਅੱਜਕਲ ਬੱਚੇ ਗਲਤ ਹੱਥਾਂ ’ਚ ਖੇਡ ਕੇ ਸਾਈਬਰ ਕ੍ਰਾਈਮ ਵਿਚ ਆ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਕਦਮ, ਟ੍ਰੈਫਿਕ ਨਿਯਮ ਤੋੜਨ ’ਤੇ ਹੋਵੇਗੀ ਵੱਡੀ ਕਾਰਵਾਈ, ਦੁੱਗਣਾ ਕੀਤਾ ਜੁਰਮਾਨਾ
ਚੌਥੀ ਪਾਸ ਗ੍ਰਿਫ਼ਤਾਰ ਨਾਬਾਲਿਗ ਮੋਬਾਇਲ ਚਲਾਉਣ ਤੇ ਐਪਸ ਚਲਾਉਣ ’ਚ ਪੂਰੀ ਤਰ੍ਹਾਂ ਹਾਈਟੈਕ
ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਜਿਹੜੇ 16 ਸਾਲਾ ਮੁੰਡੇ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮਹਿਜ਼ ਚੌਥੀ ਪਾਸ ਹੈ ਪਰ ਉਹ ਮੋਬਾਇਲ ਆਪ੍ਰੇਟ ਕਰਨ, ਐਪਸ ਚਲਾਉਣ ਬਾਰੇ ਪੂਰੀ ਤਰ੍ਹਾਂ ਹਾਈਟੈਕ ਹੈ। ਉਹ ਅਲੱਗ-ਅਲੱਗ ਚੈਟਸ ਦੇ ਜ਼ਰੀਏ ਵਿਦੇਸ਼ਾਂ ’ਚ ਬੈਠ ਕੇ ਵਿਅਕਤੀਆਂ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਮੋਬਾਇਲ ਐਪਸ ਰਾਹੀਂ ਹੀ ਉਸ ਨੇ ਵਿਦੇਸ਼ਾਂ ’ਚ ਬੈਠੇ ਵਿਅਕਤੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਕਹਿਣ ਅਨੁਸਾਰ ਵਟਸਐਪ ਕਾਲ, ਵੱਖ-ਵੱਖ ਐਪਸ ਤੋਂ ਕਰ ਕੇ ਉਸ ’ਚ ਕੁਝ ਬਾਹਰ ਬੈਠੇ ਵਿਅਕਤੀਆਂ ਨੂੰ ਗਰੁੱਪ ਕਾਲਿੰਗ ’ਚ ਸ਼ਾਮਲ ਕੀਤਾ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਐੱਸ. ਐੱਸ. ਪੀ. ਨੇ ਅਪੀਲ ਕੀਤੀ ਕਿ ਆਧੁਨਿਕ ਟੈਕਨਾਲੌਜੀ ਦੀ ਜਾਣਕਾਰੀ ਨੂੰ ਸਾਨੂੰ ਪਾਜ਼ੇਟਿਵ ਵੇਅ ’ਚ ਵਰਤਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ, ਹੈਰਾਨ ਕਰ ਦੇਵੇਗੀ ਲੁਧਿਆਣਾ ਦੇ ਮੁੰਡਿਆਂ ਨਾਲ ਵਾਪਰੀ ਅਣਹੋਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੋਮਗਾਰਡ ਦੇ ਮੁਲਾਜ਼ਮ ਨੇ ਫਾਈਨਾਂਸਰਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ
NEXT STORY