ਪਟਿਆਲਾ (ਇੰਦਰਜੀਤ ਬਖਸ਼ੀ): ਅਕਸਰ ਨਵੇਂ ਸਾਲ ਦੇ ਜਸ਼ਨ 'ਚ ਨੌਜਵਾਨ ਕੁਝ ਇਸ ਤਰ੍ਹਾਂ ਦਾ ਕਰ ਜਾਂਦੇ ਹਨ ਕਿ ਉਸ ਦਾ ਪਛਤਾਵਾ ਹਮੇਸ਼ਾ ਵੇਖਣ ਨੂੰ ਮਿਲਦਾ ਹੈ। ਤਾਜ਼ਾ ਮਾਮਲਾ ਪਟਿਆਲਾ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਫਾਰਚੂਨਰ ਗੱਡੀ ਨੇ ਪਟਿਆਲਾ ਦੀਆਂ ਸੜਕਾਂ 'ਤੇ ਤਰਥਲੀ ਮਚਾ ਦਿੱਤੀ, ਤੇ ਉਸ ਦੇ ਰਾਹ 'ਚ ਜੋ ਵੀ ਆਇਆ ਗੱਡੀ ਨੇ ਉਸ ਦੀ ਭੰਨਤੋੜ ਕਰ ਦਿੱਤੀ।

ਲੋਕਾਂ ਵਲੋਂ ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ, ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਲੱਕੜ ਮੰਡੀ ਦੇ ਤਾਲ 'ਚ ਜਾ ਵੱਜੀ, ਜਿਸ ਕਾਰਨ ਗੱਡੀ ਵੀ ਨੁਕਸਾਨੀ ਗਈ। ਮੌਕੇ 'ਤੇ ਪਹੁੰਚ ਮੁਲਾਜ਼ਮ ਨੇ ਦੱਸਿਆ ਕਿ ਗੱਡੀ ਚਾਲਕ ਰਾਹ 'ਚ ਉਤਰ ਗਿਆ ਤੇ ਉਸ ਦਾ ਸਾਥੀ ਗੱਡੀ 'ਚ ਸਵਾਰ ਸੀ। ਮੁੱਢਲੀ ਜਾਂਚ 'ਚ ਲੱਗ ਰਿਹਾ ਹੈ ਕਿ ਮੌਕੇ 'ਤੇ ਗੱਡੀ 'ਚ ਸਵਾਰ ਸੁਖਮਨ ਨੇ ਨਸ਼ਾ ਕੀਤਾ ਹੋਇਆ ਸੀ ਫਿਲਹਾਲ ਨੌਜਵਾਨ ਨੂੰ ਕੁਸ਼ਲਿਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਗਨੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਕੈਪਟਨ ਹਰਮਿੰਦਰ ਸਿੰਘ ਨੇ ਮਿਲਕਫੈੱਡ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
NEXT STORY