ਰੂਪਨਗਰ, (ਵਿਜੇ)- ਪੁਲ ਬਾਜ਼ਾਰ ਦੇ ਨੇੜੇ ਸਰਹਿੰਦ ਨਹਿਰ ਪੁਲ 'ਤੇ ਫੁੱਟਪਾਥ ਦੀ ਸਲੈਬ ਬੀਤੇ ਲੰਬੇ ਸਮੇਂ ਤੋਂ ਟੁੱਟੀ ਪਈ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਉਕਤ ਪੁਲ 'ਤੇ ਤੇਜ਼ ਰਫਤਾਰ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਫੁੱਟਪਾਥ ਦੀ ਸਲੈਬ ਟੁੱਟੀ ਹੋਣ ਕਾਰਨ ਰਾਹਗੀਰਾਂ ਨੂੰ ਉਸ 'ਤੇ ਚੱਲਣ ਲਈ ਪ੍ਰੇਸ਼ਾਨੀ ਹੁੰਦੀ ਹੈ। ਇਸ ਸਬੰਧੀ ਟੈਂਪੂ ਚਾਲਕ ਯੂਨੀਅਨ ਦੇ ਰਘੁਵੀਰ ਸਿੰਘ ਨੇ ਦੱਸਿਆ ਕਿ ਇਥੋਂ ਗੁਜ਼ਰਦੇ ਸਮੇਂ ਇਕ ਬਜ਼ੁਰਗ ਮਹਿਲਾ ਡਿੱਗ ਕੇ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਸੇ ਪ੍ਰਕਾਰ ਭੀੜ ਦੇ ਸਮੇਂ ਬੱਚੇ ਵੀ ਹਾਦਸੇ ਦੀ ਚਪੇਟ 'ਚ ਆ ਜਾਂਦੇ ਹਨ। ਉਨ੍ਹਾਂ ਸਬੰਧਤ ਵਿਭਾਗ ਤੋਂ ਫੁੱਟਪਾਥ ਦੀ ਸਲੈਬ ਦੀ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ।
ਜੰਗਲ 'ਚ ਲੱਗੀ ਅੱਗ; ਜੰਗਲਾਤ ਵਿਭਾਗ ਨੇ ਪਾਇਆ ਕਾਬੂ
NEXT STORY