ਚੰਡੀਗੜ੍ਹ/ਖਰੜ (ਅੰਕੁਰ ਤਾਂਗੜੀ/ਰਣਬੀਰ) : ਅਮਾਇਰਾ ਸਿਟੀ ਮਾਰਕੀਟ ’ਚ ਖ਼ਰੀਦਦਾਰੀ ਕਰਨ ਆਏ ਨੌਜਵਾਨ ’ਤੇ 2 ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਪੀੜਤ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਪੀੜਤ ਦੇ ਬਿਆਨ ਦੇ ਆਧਾਰ ’ਤੇ ਖਰੜ ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ। ਪੀੜਤ ਗੁਰਪ੍ਰੀਤ ਸਿੰਘ (26) ਨੇ ਪੁਲਸ ਨੂੰ ਦੱਸਿਆ ਕਿ ਦੁਪਹਿਰ ਕਰੀਬ 3.30 ਵਜੇ ਉਹ ਦੋਸਤ ਗਗਨਦੀਪ ਸਿੰਘ ਤੇ ਜਸਨਪ੍ਰੀਤ ਸਿੰਘ ਨਾਲ ਸਵਿੱਫਟ ਰਾਹੀਂ ਅਮਾਇਰਾ ਸਿਟੀ ਮਾਰਕੀਟ ਸ਼ਾਪਿੰਗ ਕਰਨ ਗਿਆ ਸੀ। ਜਦੋਂ ਉਹ ਵਾਪਸ ਨਿਕਲਣ ਲੱਗੇ ਤਾਂ ਕਾਲੀ ਥਾਰ ਨੇ ਉਨ੍ਹਾਂ ਦੀ ਗੱਡੀ ਅੱਗੇ ਲਾ ਕੇ ਰੋਕ ਲਈ। ਕਾਰ ਰੁਕਣ ’ਤੇ ਥਾਰ ’ਚੋਂ ਦੋ ਹਮਲਾਵਰ ਨਿਕਲੇ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਵੱਡੀ ਚਿਤਾਵਨੀ ਜਾਰੀ, ਮਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਅੱਜ ਤਹਾਨੂੰ ਛੱਡਣਾ ਨਹੀਂ ਹੈਗਾ...ਕਹਿ ਕੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਗੁਰਪ੍ਰੀਤ ਨੇ ਦੱਸਿਆ ਕਿ ਉਸਨੇ ਘਬਰਾਹਟ ’ਚ ਕਾਰ ਪਿੱਛੇ ਲਈ ਪਰ ਕਾਰ ਬੰਦ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਕਾਰ ਦੇ ਨੇੜੇ ਆ ਕੇ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ ਤੇ ਡਰਾਈਵਰ ਸੀਟ ਵੱਲ ਵੀ ਕਿਰਪਾਨ ਮਾਰੀ ਪਰ ਉਹ ਵਾਲ-ਵਾਲ ਬਚ ਗਿਆ। ਮੁਲਜ਼ਮ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਲਗਾਤਾਰ ਧਮਕਾ ਰਹੇ ਸਨ ਤੇ ਕਹਿ ਰਹੇ ਸਨ ਕਿ ਅੱਜ ਤਹਾਨੂੰ ਛੱਡਣਾ ਨਹੀਂ ਹੈਗਾ। ਪੀੜਤ ਨੇ ਕਿਹਾ ਕਿ ਉਸਨੇ ਮੁਸ਼ਕਲ ਨਾਲ ਕਾਰ ਦੁਬਾਰਾ ਸਟਾਰਟ ਕੀਤੀ ਤੇ ਆਪਣੀ ਜਾਨ ਬਚਾਈ। ਕਾਰ ਸਟਾਰਟ ਨਾ ਹੁੰਦੀ ਤਾਂ ਉਹ ਦੋਵੇਂ ਹਮਲਾਵਰ ਸਾਨੂੰ ਮਾਰ ਦਿੰਦੇ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਗਈ ਸੁਰੱਖਿਆ
ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਪੁਲਸ
ਜਾਂਚ ਅਫ਼ਸਰ ਬਾਜ ਬਹਾਦੁਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦਾ ਗੱਡੀ ਨੰਬਰ ਤਾਂ ਸਹੀ ਹੈ ਪਰ ਇਸ ’ਤੇ ਰਜਿਸਟਰ ਮੋਬਾਇਲ ਨੰਬਰ ਗਲਤ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਫਿਲਹਾਲ ਹਮਲਾਵਰ ਫ਼ਰਾਰ ਹਨ ਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਕਾਲੇ ਰੰਗ ਦੀ ਥਾਰ ਸਵਾਰ ਦੋ ਅਣਪਛਾਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾਰੀ ਹੈ। ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ।
ਇਕ ਤੋਂ ਦੂਜੇ ਥਾਣੇ ਭਟਕਦਾ ਰਿਹਾ ਪੀੜਤ
ਪੀੜਤ ਮੁਤਾਬਕ ਜਦੋਂ ਵਾਰਦਾਤ ਹੋਈ ਤਾਂ ਉਹ ਪਹਿਲਾਂ ਗੁਰਪ੍ਰੀਤ ਸਿਟੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਗਿਆ, ਜਿੱਥੇ ਪੁਲਸ ਮੁਲਾਜ਼ਮਾਂ ਨੇ ਉਸਦੀ ਸ਼ਿਕਾਇਤ ਲੈ ਲਈ ਤੇ ਗੱਡੀ ਥਾਣੇ ’ਚ ਹੀ ਖੜ੍ਹੀ ਕਰਨ ਨੂੰ ਕਿਹਾ। ਇਸ ਦੀ ਚਾਬੀ ਪੀੜਤ ਆਪਣੇ ਨਾਲ ਲੈ ਗਿਆ ਪਰ ਬਾਅਦ ’ਚ ਪਤਾ ਲੱਗਿਆ ਕਿ ਕੇਸ ਸਦਰ ਥਾਣੇ ਅਧੀਨ ਬਣਦਾ ਸੀ ਤਾਂ ਬਾਅਦ ’ਚ ਥਾਣਾ ਸਦਰ ’ਚ ਐੱਫ.ਆਈ.ਆਰ. ਦਰਜ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Online Money Gaming ਬਣ ਗਈ ਹੈ ਸਮਾਜ ਲਈ ਇੱਕ ਵੱਡੀ ਸਮੱਸਿਆ
NEXT STORY