ਚੰਡੀਗੜ੍ਹ (ਭਗਵਤ) : ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਸੈਕਟਰ-35 ਦੇ ਕਾਂਗਰਸ ਭਵਨ ਤੋਂ ਪਾਰਟੀ ਵਰਕਰਾਂ ਵਲੋਂ ਇਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ, ਜੋ ਕਿ ਸੈਕਟਰ-35, 23, 22 ਅਤੇ 16 ਗਾਂਧੀ ਭਵਨ ਤੋਂ ਹੁੰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਸੈਕਟਰ-17 ਪੁੱਜੇਗਾ। ਇਸ ਰੋਡ ਸ਼ੋਅ ਦੇ ਕਾਰਨ ਸੈਕਟਰ-35 'ਚ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵਲੋਂ ਬੀਤੇ ਦਿਨ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੀ ਪਾਬੰਦੀ ਦੇ ਬਾਵਜੂਦ ਲੰਗਾਹ ਨੇ ਕੀਤੀ ਰੈਲੀ
NEXT STORY