ਜਲੰਧਰ (ਵਿਕਰਮ)— ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਅੱਜ ਰਾਸ਼ਟਰੀ ਕਾਂਗਰਸੀ ਬੁਲਾਰੇ ਪਵਨ ਖੇੜਾ ਦੀ ਮੌਜੂਦਗੀ 'ਚ ਜਲੰਧਰ ਦੇ ਪ੍ਰੈੱਸ ਕਲੱਬ 'ਚ ਕੀਤੀ ਗਈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦੱਸਦੇ ਹੋਏ ਪਵਨ ਖੇੜਾ ਨੇ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਲਏ ਗਏ ਗਲਤ ਫੈਸਲਿਆਂ ਨੂੰ ਦੇਸ਼ ਦੀ ਜਨਤਾ ਭੁਗਤ ਰਹੀ ਹੈ ਅਤੇ ਹੁਣ ਨਵਾਂ ਕਾਨੂੰਨ ਲਿਆ ਕੇ ਦੇਸ਼ 'ਚ ਨਫਰਤ ਦਾ ਬੀਜ਼ ਬੋਇਆ ਜਾ ਰਿਹਾ ਹੈ। ਇਸ ਨਾਲ ਦੇਸ਼ ਦੀ ਏਕਤਾ ਅਤੇ 'ਤੇ ਖਤਰਾ ਮੰਡਰਾਉਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਤਮਾਮ ਚੰਗੀਆਂ ਗੱਲਾਂ 'ਚੋਂ ਕੁਝ ਅੱਧੀਆਂ ਗੱਲਾਂ ਵੀ ਭਾਜਪਾ ਸਿੱਖ ਲੈਂਦੀ ਤਾਂ ਅੱਜ ਦੇਸ਼ ਦੇ ਹਾਲਾਤ ਇੰਨੇ ਬੁਰੇ ਨਾ ਹੁੰਦੇ। ਇਸ ਮੌਕੇ ਪਵਨ ਖੇੜਾ ਤੋਂ ਇਲਾਵਾ ਭਾਰਤੀ ਯੁਵਾ ਕਾਂਗਰਸ ਦੇ ਬੁਲਾਰੇ ਗੌਤਮ ਸੇਠ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਯੁਵਾ ਕਾਂਗਰਸ ਨੇਤਾ ਅਸ਼ਵਨੀ ਭੱਲਾ ਵੀ ਮੌਜੂਦ ਰਹੇ।
ਪਰਿਵਾਰ ਨੂੰ ਮਿਲਣ ਦੀ ਰੀਝ ਰਹੀ ਅਧੂਰੀ, ਛੁੱਟੀ ਲੈ ਕੇ ਘਰ ਪਰਤ ਰਹੇ ਜਵਾਨ ਦੀ ਰਸਤੇ 'ਚ ਮੌਤ
NEXT STORY