ਕਾਲਾ ਸੰਘਿਆਂ (ਨਿੱਝਰ) : ਸਰਕਾਰਾਂ ਦੀਆਂ ਕਥਿਤ ਨਲਾਕੀਆਂ ਤੋਂ ਅੱਕਿਆ ਹੋਇਆ ਅਤੇ ਆਪਣੇ ਤੇ ਪਰਿਵਾਰ ਦੇ ਚੰਗੇਰੇ ਭਵਿੱਖ ਦੇ ਸੁਪਨੇ ਸਿਰਜ ਕੇ ਕਰੀਬ 9 ਮਹੀਨੇ ਪਹਿਲਾਂ ਅਮਰੀਕਾ ਲਈ ਤੁਰਿਆ ਕਸਬਾ ਆਲਮਗੀਰ (ਕਾਲਾ ਸੰਘਿਆਂ), ਜ਼ਿਲ੍ਹਾ ਕਪੂਰਥਲਾ ਦਾ 20 ਸਾਲਾ ਨੌਜਵਾਨ ਪਵਨਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਸੰਘਾ ਨੂੰ ਡਿਪੋਰਟ ਹੋਣ ਉਪਰੰਤ ਜਦੋਂ ਪੁਲਸ ਦੀ ਗੱਡੀ ਸੋਮਵਾਰ ਸਵੇਰੇ ਘਰ ਲੈ ਕੇ ਆਈ ਤਾਂ ਪੀੜਤ ਪਰਿਵਾਰ ਘੋਰ ਨਿਰਾਸ਼ਾ ਵਿੱਚ ਸੀ ਅਤੇ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ ਸੀ। ਵਿੱਤੀ ਤੌਰ 'ਤੇ ਭਾਰੀ ਨੁਕਸਾਨ ਕਰਵਾ ਚੁੱਕੇ ਪਵਨਪ੍ਰੀਤ ਦਾ ਪਰਿਵਾਰ ਆਪਣੇ ਬੱਚੇ ਦੇ ਸਹੀ ਸਲਾਮਤ ਘਰ ਪਹੁੰਚਣ 'ਤੇ ਮਨ ਨੂੰ ਧਰਵਾਸ ਵੀ ਦੇ ਰਿਹਾ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚਦਿਆਂ ਹੀ ਗ੍ਰਿਫ਼ਤਾਰ ਹੋਇਆ ਪੁਲਸ ਮੁਲਾਜ਼ਮ ਦਾ ਪੁੱਤ
ਪਵਨਪ੍ਰੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵੱਲੋਂ ਜਿੱਦ ਕਰਨ ਦੇ ਨਾਲ ਉਨ੍ਹਾਂ ਉਸ ਨੂੰ ਵਿਦੇਸ਼ ਭੇਜਣ ਦਾ ਫੈਸਲਾ ਲਿਆ ਸੀ ਅਤੇ ਏਜੰਟ ਨੂੰ 45 ਲੱਖ ਰੁਪਏ ਜ਼ਮੀਨ ਵੇਚ ਕੇ ਅਤੇ ਆੜ੍ਹਤੀਏ ਤੋਂ ਕਰਜ਼ਾ ਚੁੱਕ ਕੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 7 ਜੂਨ 2024 ਨੂੰ ਪਵਨਪ੍ਰੀਤ ਦੇ ਘਰੋਂ ਜਾਣ ਸਮੇਂ ਟਰੈਵਲ ਏਜੰਟ ਨੇ 15 ਦਿਨ ਵਿਚ ਫਲਾਈਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਸਮਾਂ ਲਿਆ ਸੀ, ਪਰ 8 ਮਹੀਨਿਆਂ ਬਾਅਦ ਪਵਨਪ੍ਰੀਤ ਸਿੰਘ ਨੂੰ ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਪਨਾਮਾ ਦੇ ਜੰਗਲ ਰਾਹੀਂ ਬਾਰਡਰ ਪਾਰ ਕਰਵਾਉਣ ਉਪਰੰਤ ਵੀ ਪੈਦਲ 18 ਘੰਟੇ ਪਹਾੜਾਂ ਵਿਚ ਦੀ ਤੋਰ ਕੇ ਲਿਜਾਇਆ ਗਿਆ।
ਵਾਪਸ ਆਏ ਨੌਜਵਾਨ ਨੇ ਦੱਸਿਆ ਕਿ ਅਮਰੀਕਾ ਦਾ ਬਾਰਡਰ ਪਾਰ ਕਰਨ ਉਪਰੰਤ ਉਨ੍ਹਾਂ ਦੇ ਏਜੰਟ ਨੇ ਉਨ੍ਹਾਂ ਨੂੰ ਲੈਣ ਆਉਣਾ ਸੀ, ਪਰ ਉਹ ਆਇਆ ਨਹੀਂ। ਫਿਰ ਪੁਲਸ ਨੇ ਸ਼ਾਇਦ ਡਰੋਨ ਕੈਮਰੇ ਜ਼ਰੀਏ ਇਨ੍ਹਾਂ ਨੂੰ ਤੁਰ ਕੇ ਜਾਂਦਿਆਂ ਜਾਂ ਬਾਹਰ ਖੜ੍ਹੇ ਦੇਖ ਕੇ ਗ੍ਰਿਫਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਮੁਲਾਜ਼ਮ ਦੇ ਘਰ ਨੇੜੇ ਹੋਇਆ ਧਮਾਕਾ
NEXT STORY