ਚੰਡੀਗੜ੍ਹ (ਭੁੱਲਰ) - ਆਉਂਦੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵਲੋਂ ਡਾਇਰੈਕਟਰ ਖੁਰਾਕ ਵਿਭਾਗ ਅਨੁਦਿਤਾ ਮਿੱਤਰਾ ਨਾਲ ਮੀਟਿੰਗ ਕਰ ਕੇ ਫਸਲ ਦੀ ਅਦਾਇਗੀ ਦੇ ਨਾਲ-ਨਾਲ ਲੋਡਿੰਗ ਦੀ ਅਦਾਇਗੀ ਇਕੱਠੀ ਜਾਰੀ ਕਰਨ, ਇਕ ਖਰੀਦ ਕੇਂਦਰ ਦਾ ਝੋਨਾ ਇਕ ਤੋਂ ਵੱਧ ਰਾਈਸ ਮਿੱਲਰਜ਼ ਨੂੰ ਅਲਾਟ ਕਰਨ, ਖਰੀਦ ਏਜੰਸੀਆਂ ਵਲੋਂ ਲੋਡਿੰਗ ਉਪਰੰਤ ਗੇਟ ਪਾਸ ਦੀ ਰਸੀਦ ਆੜ੍ਹਤੀਆਂ ਨੂੰ ਦੇਣ, ਮੰਡੀਆਂ ਤੇ ਖਰੀਦ ਕੇਂਦਰਾਂ ਵਿਚ 24 ਘੰਟੇ ਬਿਜਲੀ ਸਪਲਾਈ ਜਾਰੀ ਰੱਖਣ ਤੇ ਝੋਨੇ ਦੀਆਂ ਟਰਾਲੀਆਂ ਦੀ ਨਮੀ ਗੇਟਾਂ 'ਤੇ ਚੈੱਕ ਕਰਵਾਉਣ ਅਤੇ ਖਰੀਦ ਕੇਂਦਰਾਂ ਤੇ ਏਜੰਸੀਆਂ ਨੂੰ ਦੁਕਾਨਾਂ ਵੰਡਣ ਦੀ ਥਾਂ ਦਿਨ ਵੰਡ ਕੇ ਖਰੀਦ ਕਰਵਾਉਣ ਆਦਿ ਮਸਲਿਆਂ ਬਾਰੇ ਮੰਗ ਪੱਤਰ ਪੇਸ਼ ਕੀਤਾ।
ਇਨ੍ਹਾਂ ਮੰਗਾਂ 'ਤੇ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਕਰਦਿਆਂ ਡਾਇਰੈਕਟਰ ਫੂਡ ਵਲੋਂ ਵਿੱਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਫਸਲ ਦੀ ਅਦਾਇਗੀ ਸਮੇਂ ਆੜ੍ਹਤ, ਮਜ਼ਦੂਰੀ ਅਤੇ ਲੋਡਿੰਗ ਇਕੱਠੀ ਪਾਈ ਜਾਵੇ ਅਤੇ ਆੜ੍ਹਤੀਆਂ ਤੋਂ ਬਿੱਲ ਵੀ 24 ਘੰਟਿਆਂ ਅੰਦਰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਦਾਇਗੀ ਦੇ ਨਾਲ ਬਾਕੀ ਖਰਚੇ ਜਾਰੀ ਹੋਣ ਸੰਬੰਧੀ ਅੰਕੜਿਆਂ ਨੂੰ ਰੋਜ਼ਾਨਾ ਮੋਨੀਟਰ ਕੀਤਾ ਜਾਵੇ ਅਤੇ ਕਿਸੇ ਇੱਕਾ-ਦੁੱਕਾ ਆੜ੍ਹਤੀ ਦਾ ਬਿੱਲ ਲੇਟ ਹੋਣ ਕਰ ਕੇ ਬਾਕੀ ਆੜ੍ਹਤੀਆਂ ਦੀ ਅਦਾਇਗੀ ਨਾ ਰੋਕੀ ਜਾਵੇ।
ਡਾਇਰੈਕਟਰ ਨਾਲ ਹੋਈ ਮੀਟਿੰਗ 'ਚ ਆੜ੍ਹਤੀਆ ਐਸੋਸੀਏਸ਼ਨ ਦੇ ਉਪ ਪ੍ਰਧਾਨ ਹਰਨਾਮ ਸਿੰਘ ਜਲੰਧਰ, ਸੂਬਾ ਸਕੱਤਰ ਜਸਵਿੰਦਰ ਸਿੰਘ ਰਾਣਾ ਪਟਿਆਲਾ, ਸੂਬਾ ਸੱਕਤਰ ਧੀਰਜ ਕੁਮਾਰ, ਹਰਬੰਸ ਸਿੰਘ ਧਾਲੀਵਾਲ ਸੰਗਰੂਰ, ਰਮੇਸ਼ ਕੁਮਾਰ ਮੇਸ਼ੀ ਸੁਨਾਮ, ਸ਼ਮਸ਼ੇਰ ਸਿੰਘ ਤੂਰ ਭਵਾਨੀਗੜ੍ਹ, ਪ੍ਰਵੀਨ ਕੁਮਾਰ ਬਰਨਾਲਾ, ਸੁਖਵਿੰਦਰ ਸਿੰਘ ਗਿੱਲ ਜ਼ਿਲਾ ਲੁਧਿਆਣਾ, ਮਨਵਿੰਦਰ ਵਾਲੀਆ ਨਵਾਂਸ਼ਹਿਰ, ਸੁਧੀਰ ਸੂਦ ਹੁਸ਼ਿਆਰਪੁਰ, ਕੁਲਦੀਪ ਪੱਟੀ ਤਰਨਤਾਰਨ, ਹਰਦੇਵ ਬਾਜੇਚੱਕ ਗੁਰਦਾਸਪੁਰ, ਬਲਜੀਤ ਅਬੋਹਰ, ਅਮਿਤ ਬਾਂਸਲ ਜ਼ਿਲਾ ਮੁਕਤਸਰ, ਸ਼ਾਮ ਲਾਲ ਧਨੇਵਾ ਮਾਨਸਾ, ਅਵਤਾਰ ਸਿੰਘ ਰੋਪੜ, ਅੰਮ੍ਰਿਤ ਪਾਲ ਮੋਹਾਲੀ, ਰਾਜੇਸ਼ ਸਿੰਗਲਾ ਫਤਿਹਗੜ੍ਹ ਸਾਹਿਬ, ਮਨੋਹਰ ਸੋਹਾਰੀਆ, ਭਾਰਤ ਭੂਸ਼ਣ ਬਾਂਸਲ, ਵਿਸ਼ਾਲ ਬੱਸੀ ਪਠਾਣਾਂ, ਸੁਖਵਿੰਦਰ ਸੁੱਖਾ, ਜਸਵੀਰ ਸਿੰਘ, ਰਾਣਾ ਭਾਗੋਮਾਜਰਾ, ਸੁਰਿੰਦਰ ਸਿੰਘ ਬੱਸੀ, ਨਰੇਸ਼ ਕੁਮਾਰ ਮਾਛੀਵਾੜਾ ਹਾਜ਼ਰ ਸਨ।
ਸੜਕ ਹਾਦਸੇ 'ਚ 3 ਜ਼ਖਮੀ
NEXT STORY