ਚੰਡੀਗੜ੍ਹ : ਪੰਜਾਬ 'ਚ ਮੰਡੀਆਂ ਖੁੱਲ੍ਹ ਚੁੱਕੀਆਂ ਹਨ ਅਤੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪਹਿਲੇ ਦਿਨ 10 ਹਜ਼ਾਰ ਮੀਟਰਿਕ ਟਨ ਝੋਨਾ ਮੰਡੀਆਂ 'ਚ ਹੈ ਪਰ ਬੋਲੀ ਅੱਧ-ਪਚੱਧੀ ਜਿਣਸ ਦੀ ਲੱਗੀ ਹੈ। ਸਰਕਾਰ ਵਲੋਂ 17 ਫੀਸਦੀ ਤੱਕ ਨਮੀ ਵਾਲਾ ਝੋਨਾ ਖਰੀਦਣ ਦੀਆਂ ਹਦਾਇਆਂ ਹਨ ਪਰ ਮੰਡੀਆਂ 'ਚ ਆ ਰਹੀ ਜਿਣਸ 'ਚ 21 ਫੀਸਦੀ ਤੱਕ ਨਮੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਬਾਰਦਾਨੇ ਅਤੇ ਚੁਕਾਈ ਸਮੇਤ ਝੋਨੇ ਦੀ ਸੰਭਾਲ ਦੇ ਸਾਰੇ ਬੰਦੋਬਸਤ ਪੂਰੇ ਕਰਨ ਦਾ ਦਾਅਵਾ ਕੀਤਾ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ 48 ਘੰਟਿਆਂ 'ਚ ਕਰਨ ਦੀਆਂ ਹਦਾਇਤਾਂ ਹਨ, ਜਿਸ ਲਈ ਸਰਕਾਰੀ ਖਜ਼ਾਨੇ 'ਚ ਕੈਸ਼ ਕ੍ਰੈਡਿਟ ਲਿਮਟ ਦੇ 33 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ। ਸੂਬੇ 'ਚ ਝੋਨੇ ਦੀ ਖਰੀਦ ਲਈ 1873 ਮੰਡੀਆਂ ਬਣਾਈਆਂ ਗਈਆਂ ਹਨ। ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਮੁਤਾਬਕ ਅੱਜ ਪਹਿਲੇ ਦਿਨ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਅੰਮ੍ਰਿਤਸਰ ਦੀਆਂ ਮੰਡੀਆਂ 'ਚ ਜਿਣਸ ਆਉਣ ਲੱਗੀ ਹੈ। ਇਸ ਤੋਂ ਪਹਿਲਾਂ ਮੰਡੀਆਂ 'ਚ ਵਿਕਣ ਲਈ ਆਏ ਝੋਨੇ ਦੀ ਖਰੀਦ ਸਰਕਾਰੀ ਤੌਰ 'ਤੇ ਨਹੀਂ ਕੀਤੀ ਗਈ ਸੀ। ਇਸ ਵਾਰ ਸਰਕਾਰੀ ਏਜੰਸੀਆਂ 'ਚੋਂ ਸਭ ਤੋਂ ਵੱਧ ਪਨਗਰੇਨ 30 ਫੀਸਦੀ ਜਿਣਸ ਦੀ ਖਰੀਦ ਕਰੇਗੀ।
ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਮੌਕਾ ਨਹੀਂ ਮਿਲਿਆ, ਇਨਸਾਫ ਤਾਂ ਮਿਲੇ
NEXT STORY