ਚੰਡੀਗੜ੍ਹ (ਨੇਹਾ) : ਜੇ ਤੁਹਾਡੀ ਸੇਵਾਕੁਮਤੀ ਜੁਲਾਈ ਤੋਂ ਸਤੰਬਰ ਵਿਚਕਾਰ ਹੈ ਤਾਂ ਤੁਹਾਡੇ ਲਈ ਈ. ਪੀ. ਐੱਫ. ਓ. ਚੰਡੀਗੜ੍ਹ ਵਲੋਂ ਮਿਲਣ ਵਾਲੀ ਪੈਨਸ਼ਨ ਲੈਣਾ ਆਸਾਨ ਹੋ ਸਕਦਾ ਹੈ। ਪੈਨਸ਼ਨ ਨਾਲ ਸਬੰਧਤ ਸਾਰੀ ਜ਼ਰੂਰੀ ਕਾਰਵਾਈ ਕਰਦੇ ਹੋਏ ਪੈਨਸ਼ਨਰ ਨੂੰ ਕਈ ਵਾਰ ਵਿਭਾਗ ਦੇ ਚੱਕਰ ਕੱਟਣੇ ਪੈਂਦੇ ਹਨ। ਇਸ ਪੂਰੀ ਪ੍ਰਕਿਰਿਆ 'ਚ ਉਲਝੇ ਰਹਿਣ ਕਾਰਨ ਸੇਵਾਮੁਕਤੀ ਤੋਂ ਬਾਅਦ ਵੀ ਕਈ-ਕਈ ਮਹੀਨਿਆਂ ਤਕ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਸੀ ਪਰ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਈ. ਪੀ. ਐੱਫ. ਓ. ਵਿਭਾਗ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੈਨਸ਼ਨ ਸ਼ੁਰੂ ਕਰਨ ਦੀ ਪੁਰਾਣੀ ਪ੍ਰਕਿਰਿਆ ਨੂੰ ਬਦਲ ਕੇ ਹੁਣ ਆਨਲਾਈਨ ਸੈਂਟ੍ਰਿਕ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਪ੍ਰਕਿਰਿਆ ਸਬੰਧੀ ਈ. ਪੀ. ਐੱਫ. ਓ. ਦੇ ਮੁੱਖ ਦਫ਼ਤਰ ਵਲੋਂ ਆਪਣੀ ਵੈੱਬਸਾਈਟ 'ਤੇ ਪਿਛਲੇ ਮਹੀਨੇ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਬ੍ਰਾਂਚ 'ਚ ਇਸ ਸਬੰਧੀ ਤਿਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਜੁਲਾਈ ਮਹੀਨੇ ਤੋਂ ਸਤੰਬਰ ਵਿਚਕਾਰ ਸੇਵਾਮੁਕਤ ਹੋਣ ਵਾਲੇ ਸਾਰੇ ਕਰਮਚਾਰੀਆਂ ਦੀ ਸਾਰੀ ਜਾਣਕਾਰੀ ਉਨ੍ਹਾਂ ਦੇ ਇੰਪਲਾਇਅਰ ਤੋਂ 3 ਮਹੀਨੇ ਪਹਿਲਾਂ ਹੀ ਮੰਗ ਲਈ ਜਾਵੇਗੀ ਤਾਂ ਕਿ ਉਨ੍ਹਾਂ ਦੀ ਪੈਨਸ਼ਨ ਨਾਲ ਜੁੜੇ ਸਾਰੇ ਜ਼ਰੂਰੀ ਦਸਤਾਵੇਜ਼ ਤੇ ਕੰਮ ਪਹਿਲਾਂ ਹੀ ਪੂਰੇ ਕੀਤੇ ਜਾ ਸਕਣ। ਸਾਰੇ ਜ਼ਰੂਰੀ ਕਾਗਜ਼ਾਂ ਨੂੰ ਐਡਵਾਂਸ 'ਚ ਤਿਆਰ ਕਰਨ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਸੇਵਾਮੁਕਤੀ ਤੋਂ ਬਾਅਦ ਪਹਿਲੇ ਮਹੀਨੇ ਤੋਂ ਹੀ ਪੈਨਸ਼ਨ ਉਨ੍ਹਾਂ ਦੇ ਖਾਤੇ 'ਚ ਆਉਣ ਲੱਗੇਗੀ। ਪੈਨਸ਼ਨ ਸਬੰਧੀ ਕੀਤੇ ਜਾਣ ਵਾਲੇ ਕੰਮ ਲਈ ਨਵੇਂ ਸਾਫ਼ਟਵੇਅਰ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਸਾਰਾ ਡਾਟਾ ਅੱਪਡੇਟ ਕਰ ਦਿੱਤਾ ਜਾਵੇਗਾ ਤਾਂ ਕਿ ਕਿਸੇ ਵੀ ਫਾਈਲ ਨੂੰ ਲੱਭਣ 'ਚ ਜ਼ਿਆਦਾ ਦਿੱਕਤ ਨਾ ਆਵੇ।
2 ਹਜ਼ਾਰ ਦੀ ਪੈਨਸ਼ਨ ਲਈ 500 ਰੁਪਏ ਖਰਚ ਕਰ ਕੇ ਆਉਣਾ ਪੈਂਦਾ ਹੈ : 65 ਸਾਲਾ ਮੋਹਨ ਸਿੰਘ ਹਿਸਾਰ ਦੇ ਰਹਿਣ ਵਾਲੇ ਹਨ। ਪੀ. ਐੱਫ. ਵਿਭਾਗ 'ਚ ਆਪਣੀ ਪੈਨਸ਼ਨ ਨਾ ਆਉਣ ਦਾ ਕਾਰਨ ਪੁੱਛਣ ਪਹੁੰਚੇ ਮੋਹਨ ਤੋਂ ਜਦੋਂ ਉਨ੍ਹਾਂ ਦੇ ਇਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ 2 ਮਹੀਨਿਆਂ ਤੋਂ ਉਨ੍ਹਾਂ ਦੀ ਪੈਨਸ਼ਨ ਨਹੀਂ ਆਈ ਹੈ। ਉਸ ਬਾਰੇ ਪੁੱਛਣ ਆਇਆ ਹਾਂ, 2000 ਰੁਪਏ ਦੀ ਪੈਨਸ਼ਨ ਲਈ ਹੁਣ ਤਕ 3 ਵਾਰ 500-500 ਰੁਪਏ ਖਰਚ ਕੇ ਇਥੇ ਆ ਚੁੱਕਾ ਹਾਂ ਤੇ ਇਸ ਉਮਰ 'ਚ ਸਫਰ ਕਰਨਾ ਕਿਸੇ ਸਜ਼ਾ ਤੋਂ ਘੱਟ ਨਹੀਂ ਲੱਗਦਾ।
ਜਲਥਲ ਹੋਈਆਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ, ਸੰਗਤ ਪਰੇਸ਼ਾਨ (ਤਸਵੀਰਾਂ)
NEXT STORY