ਮੋਹਾਲੀ (ਨਿਆਮੀਆਂ) : ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਦੀ ਅਗਵਾਈ ਹੇਠ ਪੈਨਸ਼ਨ ਅਦਾਲਤ ਲਗਾਈ ਗਈ। ਇਸ 'ਚ ਕਰੀਬ 53 ਤੋਂ ਜ਼ਿਆਦਾ ਪੈਨਸ਼ਨਰਾਂ ਵਲੋਂ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ। ਵੱਖ-ਵੱਖ ਵਿਭਾਗਾਂ ਤੋਂ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸਬੰਧਿਤ ਵਿਭਾਗਾਂ ਤੋਂ ਆਏ ਸੈਕਸ਼ਨ ਅਥਾਰਟੀ/ਡੀ. ਡੀ. ਓ. ਦੀ ਹਾਜ਼ਰੀ ਵਿਚ ਸੁਣਿਆ ਗਿਆ।
ਹਾਜ਼ਰ ਹੋਏ ਪੈਨਸ਼ਨਰਾਂ ਵਿਚੋਂ 26 ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਮੌਕੇ ’ਤੇ ਤਸਲੀ ਬਖ਼ਸ਼ ਸੁਣਵਾਈ ਕਰਦੇ ਹੋਏ ਯੋਗ ਅਗਵਾਈ ਦਿੱਤੀ ਗਈ ਅਤੇ ਬਾਕੀ ਸ਼ਿਕਾਇਤਕਰਤਾਵਾਂ ਦੀਆਂ ਪ੍ਰਤੀ-ਬੈਨਤੀਆਂ ਨੂੰ ਸਬੰਧਿਤ ਵਿਭਾਗ, ਜੋ ਕਿ ਮੌਕੇ ’ਤੇ ਮੌਜੂਦ ਸਨ ਨੂੰ, ਤੁਰੰਤ ਹੱਲ ਕਰਨ ਸਬੰਧੀ ਹੁਕਮ ਦਿੱਤੇ ਗਏ। ਇਸ ਮੌਕੇ ਸੀ. ਐੱਮ. ਐੱਫ. ਓ. ਇੰਦਰ ਪਾਲ, ਏ. ਜੀ. (ਏ. ਐਂਡ ਈ.) ਪੰਜਾਬ ਤੋਂ ਆਏ ਨੁਮਾਇੰਦੇ ਰਚਨਾ ਕੁਮਾਰੀ, ਮੈਡਮ ਸ਼ੀਨਾ, ਸੁਖਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਡੀ. ਡੀ. ਓ. ਪੱਧਰ ਦੇ ਅਧਿਕਾਰੀ ਸ਼ਾਮਲ ਸਨ।
ਜਲੰਧਰ ਤੇ ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡਬੰਦੀ ਦਾ ਮਾਮਲਾ ਵੀ ਹਾਈ ਕੋਰਟ ਪਹੁੰਚਿਆ
NEXT STORY