ਕਪੂਰਥਲਾ (ਸੇਖੜੀ) - ਸਰਕਾਰ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਦੇ ਮੀਟਰਾਂ ਨੂੰ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਦੇ ਬਾਹਰ ਲਾਇਆ ਜਾ ਰਿਹਾ ਹੈ। ਬੇਸ਼ੱਕ ਇਸ ਨਾਲ ਬਿਜਲੀ ਚੋਰੀ ਵਿਚ ਭਾਰੀ ਕਮੀ ਆਈ ਹੈ ਪਰ ਬਿਜਲੀ ਦੇ ਮੀਟਰ ਬਾਹਰ ਕੱਢਣ ਸਮੇਂ ਵਿਭਾਗ ਜਾਂ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਤੁਰੰਤ ਹੀ ਮੀਟਰ ਦੀ ਰੀਡਿੰਗ ਨੂੰ ਦਫਤਰ 'ਚ ਨੋਟ ਕਰਵਾਉਣ ਦੀ ਥਾਂ 'ਤੇ ਲੰਬੇ ਸਮੇਂ ਤੱਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਦੇ ਬਿੱਲਾਂ 'ਚ 'ਐੱਨ' ਕੋਡ ਲੱਗਣ ਅਤੇ ਕਈ ਗੁਣਾ ਜ਼ਿਆਦਾ ਬਿੱਲ ਆਉਣ ਕਾਰਨ ਲੋਕ ਬਿਜਲੀ ਦਫਤਰ ਦੇ ਚੱਕਰ ਲਗਾ ਕੇ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ।
ਇਸ ਸਬੰਧ 'ਚ ਮੁਹੱਲਾ ਸੀਨਪੁਰਾ ਚੌਕ ਨੇੜੇ ਸਥਿਤ 252, ਮਾਡਲ ਟਾਊਨ ਵਾਸੀ ਸਵਾਮੀ ਰਘੂਨਾਥ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਏ. ਸੀ., ਮਾਈਕ੍ਰੋਵੇਵ, ਗੀਜਰ ਅਤੇ ਪ੍ਰੈੱਸ ਦਾ ਪ੍ਰਯੋਗ ਨਹੀਂ ਕਰਦੇ ਜਿਸ ਕਾਰਨ ਕਈ ਸਾਲਾਂ ਤੋਂ ਗਰਮੀਆਂ ਵਿਚ 3 ਹਜ਼ਾਰ ਰੁਪਏ ਅਤੇ ਸਰਦੀਆਂ ਵਿਚ ਇਕ ਹਜ਼ਾਰ ਰੁਪਏ ਦੇ ਬਿੱਲ ਆ ਰਹੇ ਹਨ। ਪਿਛਲੇ ਦਿਨੀਂ ਬਿਜਲੀ ਵਿਭਾਗ ਵੱਲੋਂ ਮੀਟਰ ਨੂੰ ਘਰ ਦੇ ਅੰਦਰੋਂ ਤਬਦੀਲ ਕਰ ਕੇ ਬਾਹਰ ਲਾਇਆ ਗਿਆ ਸੀ, ਜਿਸ ਕਾਰਨ ਸਹੀ ਮੀਟਰ ਰੀਡਿੰਗ ਨਾ ਦੇਣ ਕਾਰਨ 'ਐੱਨ' ਕੋਡ ਵਾਲਾ 55,480 ਰੁਪਏ ਦਾ ਬਿੱਲ ਆਇਆ ਹੈ।
ਇਸ ਸਬੰਧ 'ਚ ਐੱਸ. ਡੀ. ਓ. (ਸਬ-ਅਰਬਨ) ਨੂੰ 14 ਅਤੇ 17 ਸਤੰਬਰ ਨੂੰ ਦੋ ਵਾਰੀ ਬਿੱਲ ਠੀਕ ਕਰਨ ਸਬੰਧੀ ਬੇਨਤੀ ਪੱਤਰ ਦਿੱਤੇ ਜਾ ਚੁੱਕੇ ਹਨ। ਬਿਜਲੀ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਬਿੱਲ ਨੂੰ ਠੀਕ ਕਰਨ ਦੀ ਥਾਂ ਕਿਸ਼ਤਾਂ ਕਰਵਾ ਕੇ ਬਿੱਲ ਨੂੰ ਜਮ੍ਹਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ। ਸਵਾਮੀ ਰਘੂਨਾਥ ਨੇ ਉੱਚ ਅਫਸਰਾਂ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖਾਤਾ ਨੰ. 3002412472 ਨੂੰ ਸੋਧ ਕੇ ਨਵਾਂ ਸਹੀ ਬਿੱਲ ਭੇਜਿਆ ਜਾਵੇ।
ਰੇਲ ਗੱਡੀ ਥੱਲੇ ਆਉਣ ਨਾਲ ਵਿਅਕਤੀ ਦੀ ਮੌਤ
NEXT STORY