ਲੁਧਿਆਣਾ (ਰਾਜ)- ਫੋਕਲ ਪੁਆਇੰਟ ਇਲਾਕੇ ’ਚ ਲੁਟੇਰਿਆਂ ਨੇ ਅੱਤ ਮਚਾਈ ਹੋਈ ਹੈ। ਲੋਕਾਂ ਨੂੰ ਵੀ ਪੁਲਸ ’ਤੇ ਭਰੋਸਾ ਨਹੀਂ ਰਿਹਾ, ਇਸ ਲਈ ਉਹ ਲੁਟੇਰਿਆਂ ਨੂੰ ਮੌਕੇ 'ਤੇ ਸਜ਼ਾ ਦੇ ਰਹੇ ਹਨ।
ਇਕ ਅਜਿਹੇ ਹੀ ਮਾਮਲੇ ’ਚ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਫੈਕਟਰੀ ਦੇ ਵਰਕਰ ਤੋਂ ਮੋਬਾਈਲ ਖੋਹ ਲਿਆ, ਪਰ ਉਸ ਵੱਲੋਂ ਰੌਲਾ ਪਾਉਣ ’ਤੇ ਇਕੱਠੇ ਹੋਏ ਲੋਕਾਂ ਨੇ ਇਕ ਮੁਲਜ਼ਮ ਨੂੰ ਫੜ ਲਿਆ, ਜਦੋਂਕਿ 2 ਭੱਜ ਗਏ। ਲੋਕਾਂ ਨੇ ਮੁਲਜ਼ਮ ਦੀ ਖੂਬ ਛਿੱਤਰ-ਪਰੇਡ ਕਰ ਕੇ ਆਪਣੀ ਭੜਾਸ ਕੱਢੀ, ਤੇ ਇਸ ਤੋਂ ਬਾਅਦ ਮੁਲਜ਼ਮ ਦੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ, ਤਾਂ ਜੋ ਉਹ ਦੁਬਾਰਾ ਅਜਿਹਾ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚੇ। ਕਈ ਘੰਟੇ ਬਾਅਦ ਜਾ ਕੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ, ਜੋ ਮੁਲਜ਼ਮ ਨੂੰ ਫੜ ਕੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂੰ ਉਹ ਫੈਕਟਰੀ ਤੋਂ ਛੁੱਟੀ ਕਰ ਕੇ ਪੈਦਲ ਘਰ ਜਾ ਰਿਹਾ ਸੀ। ਇਸੇ ਦੌਰਾਨ ਬਾਈਕ ਸਵਾਰ 3 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਮੋਬਾਈਲ ਖੋਹ ਲਿਆ ਪਰ ਉਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੜ ਲਿਆ ਅਤੇ ਰੌਲਾ ਪਾ ਦਿੱਤਾ।
ਇਹ ਦੇਖ ਕੇ ਆਸ-ਪਾਸ ਦੇ ਵਰਕਰ ਇਕੱਠੇ ਹੋ ਗਏ। ਉਨ੍ਹਾਂ ਨੂੰ ਦੇਖ ਕੇ ਬਾਈਕ ਦੇ ਪਿੱਛੇ ਬੈਠੇ 2 ਲੁਟੇਰੇ ਤਾਂ ਫਰਾਰ ਹੋ ਗਏ ਪਰ ਬਾਈਕ ਚਲਾ ਰਹੇ ਮੁਲਜ਼ਮ ਨੂੰ ਉਨ੍ਹਾਂ ਨੇ ਫੜ ਲਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਫੜੇ ਹੋਏ ਮੁਲਜ਼ਮ ਦੀ ਛਿੱਤਰ-ਪਰੇਡ ਕੀਤੀ ਅਤੇ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਬੂਹੇ ਖੜ੍ਹੀ ਜੰਝ, ਵਿੰਨੋ ਕੁੜੀ ਦੇ ਕੰਨ’ ; ਪੰਚਾਇਤੀ ਚੋਣਾਂ ਨੂੰ ਲੈ ਕੇ ਹੈਰਾਨੀਜਨਕ ਗੱਲ ਆਈ ਸਾਹਮਣੇ
NEXT STORY