ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ, ਸਾਹਿਲ)- ਸੁਜਾਨਪੁਰ 'ਚ ਕਈ ਥਾਵਾਂ 'ਤੇ ਨਗਰ ਕੌਂਸਲ ਵੱਲੋਂ ਲਾਈਆਂ ਗਈਆਂ ਸਟਰੀਟ ਲਾਈਟਾਂ ਨਾ ਜਗਣ ਕਾਰਨ ਰਾਹਗੀਰਾਂ ਨੂੰ ਰਾਤ ਨੂੰ ਲੰਘਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸੰਬੰਧੀ ਵਾਸੀਆਂ ਪੁਨੀਤ ਸਿੰਘ, ਪ੍ਰਵੀਨ ਕੁਮਾਰ, ਯਸ਼ਪਾਲ, ਪ੍ਰੇਮ ਲਾਲ, ਸੁਰਿੰਦਰ ਪਾਲ, ਮਦਨ ਲਾਲ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਰਵਿਦਾਸ ਮੰਦਿਰ ਤੋਂ ਜੁਗਿਆਲ ਰੋਡ ਤੱਕ ਸੜਕ ਕੰਢੇ ਕੌਂਸਲ ਵੱਲੋਂ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ ਪਰ ਉਨ੍ਹਾਂ 'ਚੋਂ ਕਈ ਲੰਬੇ ਸਮੇਂ ਤੋਂ ਬੰਦ ਪਈਆਂ ਹਨ। ਉਥੇ ਹੀ ਪੁਲ ਨੰਬਰ 5 ਕੋਲ ਮੁਹੱਲਾ ਕੁੱਲੀਆਂ 'ਚ ਵੀ ਇਕ ਮਹੀਨੇ ਤੋਂ ਸਟਰੀਟ ਲਾਈਟਾਂ ਬੰਦ ਹਨ। ਇਸ ਸਮੱਸਿਆ ਬਾਰੇ ਕੌਂਸਲ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਅਜੇ ਤੱਕ ਹੱਲ ਨਹੀਂ ਨਿਕਲਿਆ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਰਾਹਗੀਰ ਰਵਿਦਾਸ ਮੰਦਿਰ ਤੋਂ ਜੁਗਿਆਲ ਰੋਡ ਨੂੰ ਜਾਂਦੇ ਹਨ ਪਰ ਲਾਈਟਾਂ ਨਾ ਜਗਣ ਕਾਰਨ ਰਾਤ ਨੂੰ ਇਨ੍ਹਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਛੇਤੀ ਹੀ ਪੇਸ਼ ਆ ਰਹੀ ਉਕਤ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ।
6 ਕਰੋੜ ਦੀ ਆਈਸ ਨਾਲ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਸਣੇ 3 ਗ੍ਰਿਫਤਾਰ
NEXT STORY