ਬੁਢਲਾਡਾ, (ਬਾਂਸਲ) -ਪਿੰਡ ਦਾਤੇਵਾਸ ਵਿਖੇ ਕੁਝ ਸ਼ੱਕੀ ਵਿਅਕਤੀਆਂ ਨੂੰ ਖੇਤਾਂ ਵਿੱਚ ਰੈਸਕਿਉ ਕਰਦੇ ਦੇਖਿਆ ਗਿਆ, ਜਿਨ੍ਹਾਂ ਕੋਲੋ ਜ਼ਖਮੀ ਕੀਤੀਆਂ ਗੋਂਆਂ (ਛਿਪਕਲੀਆਂ) ਬਰਾਮਦ ਹੋਈਆਂ। ਜੋ ਛੱਡ ਕੇ ਮੋਟਰ ਸਾਈਕਲ 'ਤੇ ਫਰਾਰ ਹੋ ਗਏ। ਪਿੰਡ ਦੇ ਪੰਚ ਹਰਿੰਦਰ ਸਿੰਘ ਅਤੇ ਫੁੱਲੂਵਾਲਾ ਡੋਡ ਦੇ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਦੇਖਿਆ ਕਿ ਕੁਝ ਅਣਪਛਾਤੇ ਵਿਅਕਤੀ ਖੇਤਾਂ ਚ ਰੇਲਵੇ ਲਾਇਨਾਂ ਨਜਦੀਕ ਕੱਪੜੇ ਵਿੱਚ ਕੁਝ ਛੁਪਾ ਕੇ ਲੈ ਕੇ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋ ਜੰਗਲੀ ਜ਼ਖਮੀ ਹੋਈਆਂ ਗੋਂਆ (ਛਿਪਕਲੀਆਂ) ਬਰਾਮਦ ਹੋਈਆਂ, ਜਿਨ੍ਹਾਂ ਦੀ ਰੀੜ ਦੀ ਹੱਡੀ ਤੋੜੀਆਂ ਹੋਈਆਂ ਸਨ।
ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਤਸਕਰ ਗੋਂਆਂ ਛੱਡ ਕੇ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਹਰਦਿਆਲ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਗੋਂਆਂ ਨੂੰ ਪਸ਼ੂ ਹਸਪਤਾਲ ਬੁਢਲਾਡਾ ਦੇ ਸਪੁਰਦ ਕਰ ਦਿੱਤੀਆਂ। ਜਿਨ੍ਹਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਲੁਧਿਆਣਾ ਯੂਨੀਵਰਸਿਟੀ ਨੂੰ ਰੈਫਰ ਕਰ ਦਿੱਤਾ ਗਿਆ। ਪਿੰਡ ਦੇ ਪੰਚ ਹਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਤਸਕਰਾਂ ਕੋਲ ਇਨਸਾਨੀਅਤ ਨਾਮ ਦੀ ਚੀਜ ਨਹੀਂ ਹੈ ਜਿਨਾਂ ਨੇ ਬੇਜੁਬਾਨ ਜੀਵਾਂ ਤੇ ਤਸੱਦਤ ਕੀਤਾ ਹੈ ਜੋ ਬਖਸ਼ਣ ਦੇ ਯੋਗ ਨਹੀਂ ਹਨ।
'ਪੁੱਤ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਹੈ' ਕੈਨੇਡਾ 'ਚ ਕਤਲ ਕੀਤੇ ਗਏ ਨੌਜਵਾਨ ਦੇ ਪਿਤਾ ਦੇ ਭਾਵੁਕ ਬੋਲ
NEXT STORY