ਸੁਲਤਾਨਪੁਰ ਲੋਧੀ(ਸੋਢੀ)— ਇਲਾਕੇ 'ਚ ਅੱਜ-ਕੱਲ ਦੋ-ਪਹੀਆ ਵਾਹਨ ਚੋਰੀ ਕਰਨ ਵਾਲੇ ਚੋਰ ਸਰਗਰਮ ਹਨ, ਜਿਸ ਕਾਰਨ ਆਮ ਜਨਤਾ ਕਾਫੀ ਪਰੇਸ਼ਾਨ ਹੈ। ਇਸੇ ਕੜੀ 'ਚ ਚੋਰਾਂ ਵਲੋਂ ਗੁਰਦੁਆਰਾ ਬੇਬੇ ਨਾਨਕੀ ਰੋਡ 'ਤੇ ਦੁਕਾਨਦਾਰ ਸੁਖਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਪਿੰਡ ਅੰਮ੍ਰਿਤਸਰ ਦਾ ਦੁਕਾਨ ਮੂਹਰੇ ਖੜ੍ਹਾ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਹੈ। ਇਸ ਤੋਂ ਕੁਝ ਦਿਨ ਪਹਿਲਾਂ ਗੁਰਗੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋਂ ਇਕ ਸ਼ਰਧਾਲੂ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਸੀ।
ਸੁਖਪ੍ਰੀਤ ਸਿੰਘ ਅਤੇ ਦੁਕਾਨਦਾਰ ਸਾਬੀ ਰਾਮੇ ਨੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਦੱਸਿਆ ਕਿ ਸੁੱਖ ਆਟੋ ਡੀਲਰਜ਼ ਦੇ ਸਾਹਮਣੇ ਮੋਟਰਸਾਈਕਲ ਖੜ੍ਹਾ ਕਰਕੇ ਉਹ ਪਾਣੀ ਪੀਣ ਲਈ ਅੰਦਰ ਗਏ ਤੇ 2 ਮਿੰਟ 'ਚ ਹੀ ਬਾਹਰ ਆ ਕੇ ਦੇਖਿਆ ਕਿ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਦੀ ਇਹ ਹਰਕਤ ਨੇੜਲੀ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਸੇ ਹੀ ਤਰ੍ਹਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੂਹਰਿਓਂ ਇਕ ਦੁਕਾਨਦਾਰ ਦਾ ਵੀ ਕੁਝ ਦਿਨ ਪਹਿਲਾਂ ਮੋਟਰਸਾਈਕਲ ਚੋਰੀ ਹੋਇਆ ਸੀ।
ਪੈਸਿਆਂ ਦੇ ਲੈਣ-ਦੇਣ 'ਚ ਚੱਲੀਆਂ ਗੋਲੀਆਂ, 2 ਜ਼ਖਮੀ
NEXT STORY