ਚੰਡੀਗੜ੍ਹ(ਅਸ਼ਵਨੀ)- ਪੰਜਾਬ ’ਚ ਕੈ. ਅਮਰਿੰਦਰ ਸਿੰਘ ਦੀ ਵਿਦਾਇਗੀ ਤੋਂ ਬਾਅਦ ਵੀ ਕਾਂਗਰਸ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋਈਆਂ ਹਨ। ਸੀ. ਐੱਮ. ਬਣਨ ਲਈ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਦੀ ਬੈਠਕ ’ਚ ਵੱਡੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਹੋਏ ਕਤਲ ਨੇ ਲਿਆ ਨਵਾਂ ਮੋੜ, ਨਿਹੰਗ ਆਗੂ ਦੀਆਂ ਭਾਜਪਾ ਮੰਤਰੀ ਨਾਲ ਤਸਵੀਰਾਂ ਵਾਇਰਲ
ਸੂਤਰਾਂ ਦੀ ਮੰਨੀਏ ਤਾਂ ਐਤਵਾਰ ਨੂੰ ਬੰਦ ਕਮਰੇ ’ਚ ਹੋਈ ਬੈਠਕ ਦੌਰਾਨ ਸਿੱਧੂ ਦਾ ਰਵੱਈਆ ਦੇਖ ਕੇ ਚੰਨੀ ਨੇ ਸੀ. ਐੱਮ. ਅਹੁਦਾ ਛੱਡਣ ਦੀ ਗੱਲ ਤੱਕ ਕਹਿ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦਾ ਛੱਡਣਾ ਚਾਹੁੰਦਾ ਹਾਂ। ਨਵਜੋਤ ਸਿੱਧੂ ਸੀ. ਐੱਮ. ਬਣ ਜਾਣ ਅਤੇ 2 ਮਹੀਨੇ ’ਚ ਪ੍ਰਫਾਰਮ ਕਰ ਕੇ ਦਿਖਾ ਦੇਣ। ਇਸ ਬੈਠਕ ’ਚ ਕਾਂਗਰਸ ਆਬਜ਼ਰਵਰ ਹਰੀਸ਼ ਚੌਧਰੀ, ਰਾਹੁਲ ਗਾਂਧੀ ਦੇ ਕਰੀਬੀ ਕਿ੍ਰਸ਼ਣਾ ਅੱਲਾਵਰੂ ਅਤੇ ਮੰਤਰੀ ਪਰਗਟ ਸਿੰਘ ਵੀ ਮੌਜੂਦ ਸਨ। ਹਾਲਾਂਕਿ ਕਾਂਗਰਸੀ ਅਜੇ ਖੁਲ੍ਹ ਕੇ ਇਸ ’ਤੇ ਕੁੱਝ ਨਹੀਂ ਕਹਿ ਰਹੇ। ਬੈਠਕ ’ਚ ਹੋਈ ਨੋਕਝੋਕ ਹੁਣ ਬਾਹਰ ਨਜ਼ਰ ਆਉਣ ਲੱਗੀ ਹੈ। ਇਸ ਦੇ ਅਗਲੇ ਦਿਨ ਸੀ. ਐੱਮ. ਚੰਨੀ ਨੇ ਪ੍ਰੈੱਸ ਕਾਨਫਰੰਸ ਕੀਤੀ, ਉਸ ’ਚ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹ ਕਹਿ ਉਠੇ ਕਿ ਸਿੱਧੂ ਨੂੰ ਇਥੇ ਬਿਠਾ ਦੇਣਗੇ। ਸੂਤਰਾਂ ਮੁਤਾਬਿਕ ਐਤਵਾਰ ਨੂੰ ਸੀ. ਐੱਮ. ਨਾਲ ਬੈਠਕ ’ਚ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ 13 ਸੂਤਰੀ ਏਜੰਡੇ ਦਾ ਮੁੱਦਾ ਚੁੱਕਿਆ। ਸਿੱਧੂ ਨੇ ਸੀ. ਐੱਮ. ਤੋਂ ਪੁੱਛਿਆ ਕਿ ਉਹ ਉਨ੍ਹਾਂ ਵਾਅਦਿਆਂ ਨੂੰ ਕਿਉਂ ਪੂਰਾ ਨਹੀਂ ਕਰ ਰਹੇ, ਜਿਨ੍ਹਾਂ ਲਈ ਪੰਜਾਬ ’ਚ ਕੈ. ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਨੂੰ ਸੀ. ਐੱਮ. ਬਣਾਇਆ ਗਿਆ।
ਮੰਡੀਆਂ ਦੇ ਵਧੀਆਂ ਪ੍ਰਬੰਧਾਂ 'ਤੇ ਮਿੱਤਲ ਨੇ ਮੰਤਰੀ ਆਸ਼ੂ ਦੀ ਕੀਤੀ ਪ੍ਰਸ਼ੰਸ਼ਾ
NEXT STORY