ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਹੋਣ ਵਾਲੀ ਰਿਸਰਚ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਕਾਫੀ ਮਾਨਤਾ ਦਿੱਤੀ ਜਾਂਦੀ ਹੈ। ਹਰ ਸਾਲ ਪੀ. ਜੀ. ਆਈ. 'ਚ 1200 ਰਿਸਰਚ ਦੇਸ਼-ਵਿਦੇਸ਼ ਦੇ ਕਈ ਜਰਨਲਸ 'ਚ ਪਬਲਿਸ਼ ਹੁੰਦੀਆਂ ਹਨ। ਇਸ ਦੇ ਬਾਵਜੂਦ ਕਈ ਵਾਰ ਵੱਡੀ ਤੇ ਵਧੀਆ ਰਿਸਰਚ ਫੰਡ ਦੀ ਕਮੀ ਕਾਰਨ ਰਹਿ ਜਾਂਦੀ ਹੈ। ਇਸੇ ਕਮੀ ਨੂੰ ਦੂਰ ਕਰਨ ਲਈ ਪੀ. ਜੀ. ਆਈ. 'ਚ ਪਹਿਲੀ ਵਾਰ ਰਿਸਰਚ ਲਈ ਵੱਖਰੇ ਤੌਰ 'ਤੇ ਗ੍ਰਾਂਟ ਦਾ ਪ੍ਰਪੋਜ਼ਲ ਤਿਆਰ ਕਰ ਲਿਆ ਗਿਆ ਹੈ। ਸੰਸਥਾ ਦੇ ਡੀਨ ਪ੍ਰੋ. ਡੀ. ਬਾਹਰਾ ਨੇ ਦੱਸਿਆ ਕਿ ਹੁਣ ਤਕ ਹਸਪਤਾਲ ਨੂੰ ਜੋ ਐਕਸਟਰਨਲ ਤੇ ਇੰਟਰਨਲ ਦੋ ਗ੍ਰਾਂਟਾਂ ਮਿਲਦੀਆਂ ਆ ਰਹੀਆਂ ਹਨ, ਉਸੇ 'ਚੋਂ ਪੀ. ਜੀ. ਆਈ. 'ਚ ਰਿਸਰਚ ਲਈ ਪੈਸਾ ਖਰਚ ਕੀਤਾ ਜਾ ਰਿਹਾ ਹੈ ਪਰ ਇਸ ਵਾਰ ਰਿਸਰਚ ਲਈ ਵੱਖਰੇ ਤੌਰ 'ਤੇ ਗ੍ਰਾਂਟ ਲੈਣ ਦਾ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ। ਡਾ. ਬਾਹਰਾ ਦੀ ਮੰਨੀਏ ਤਾਂ 10 ਕਰੋੜ ਦੀ ਗ੍ਰਾਂਟ ਇਸ ਵਾਰ ਰਿਸਰਚ ਲਈ ਰੱਖੀ ਗਈ ਹੈ। ਇਸ ਤੋਂ ਪਹਿਲਾਂ ਜੋ ਸਿਸਟਮ ਸੀ ਉਸ 'ਚ ਵਿਭਾਗ ਦੇ ਹਰ ਹਿੱਸੇ ਦੀ ਸਾਂਭ-ਸੰਭਾਲ ਵੀ ਸੀ, ਜਿਸ ਕਾਰਨ ਰਿਸਰਚ ਨੂੰ ਸਿਰਫ ਇਕ-ਤਿਹਾਈ ਹਿੱਸਾ ਹੀ ਮਿਲਦਾ ਹੈ।
ਕੁਆਲਿਟੀ ਰਿਸਰਚ ਹੋ ਰਹੀ ਪ੍ਰਭਾਵਿਤ
ਕੁਝ ਸਾਲਾਂ ਤੋਂ ਪੀ. ਜੀ. ਆਈ. ਰਿਸਰਚ ਏਰੀਏ 'ਚ ਪਿਛੜਦਾ ਜਾ ਰਿਹਾ ਹੈ। ਇਸੇ ਕਮੀ ਨੂੰ ਦੂਰ ਕਰਨ ਲਈ ਪੀ. ਜੀ. ਆਈ. ਡਾਇਰੈਕਟਰ ਨੇ ਇਸ ਸਾਲ ਸੰਸਥਾ 'ਚ ਵੱਖਰੇ ਤੌਰ 'ਤੇ ਡੀਨ ਰਿਸਰਚ ਦੀ ਨਿਯੁਕਤੀ ਕੀਤੀ ਹੈ ਤਾਂ ਜੋ ਰਿਸਰਚ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਡਾ. ਬਾਹਰਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਲੈਵਲ 'ਤੇ ਰਿਸਰਚ ਲਈ ਕਾਫੀ ਦਿੱਕਤਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਡਾਕਟਰ ਸਿਰਫ ਰਿਸਰਚ 'ਤੇ ਫੋਕਸ ਕਰ ਸਕਣ। ਰਿਸਰਚ ਦਾ ਪ੍ਰਪੋਜ਼ਲ, ਸਾਮਾਨ ਦੀ ਖਰੀਦਦਾਰੀ 'ਚ ਕਈ ਮਹੀਨੇ ਲੱਗ ਜਾਂਦੇ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਗ੍ਰਾਂਟ ਵਧਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੰਸਥਾ ਕੋਲ ਸੀਮਿਤ ਪੈਸਾ ਹੈ। ਪ੍ਰਪੋਜ਼ਲ ਬਹੁਤ ਸਾਰੇ ਆਉਂਦੇ ਹਨ, ਜਿਸ 'ਚੋਂ ਕਈ ਵਾਰ ਫੰਡ ਦੀ ਕਮੀ ਕਾਰਨ ਚੰਗੀ ਰਿਸਰਚ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
ਕੈਂਸਰ ਤੇ ਕਲੀਨਿਕਲ ਏਰੀਏ 'ਤੇ ਖਾਸ ਨਜ਼ਰ
ਪੀ. ਜੀ. ਆਈ. 'ਚ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਰਿਸਰਚ ਡੀਨ ਨੇ ਤਿੰਨ ਖੇਤਰਾਂ ਨੂੰ ਜ਼ਿਆਦਾ ਤਵੱਜੋਂ ਦਿੰਦੇ ਹੋਏ ਕਿਹਾ ਕਿ ਸੰਸਥਾ 'ਚ ਰਿਸਰਚ ਲਈ ਇਨ੍ਹਾਂ ਖੇਤਰਾਂ ਨੂੰ ਚੁਣਿਆ ਗਿਆ ਹੈ ਤਾਂ ਜੋ ਇਥੇ ਹੋਣ ਵਾਲੀ ਰਿਸਰਚ ਇਨ੍ਹਾਂ ਮਰੀਜ਼ਾਂ ਲਈ ਇਲਾਜ ਦਾ ਨਵਾਂ ਤਰੀਕਾ ਤੇ ਚੰਗੀਆਂ ਦਵਾਈਆਂ ਦੀ ਭਾਲ ਕਰ ਸਕੇ। ਕਲੀਨਿਕਲ ਰਿਸਰਚ, ਬੇਸਿਕ ਸਾਇੰਸ ਰਿਸਰਚ ਤੇ ਐਕਸਪੈਰੀਮੈਂਟਲ ਰਿਸਰਚ 'ਤੇ ਜ਼ਿਆਦਾ ਧਿਆਨ ਦੇਣ ਦੀ ਗੱਲ ਕਹਿੰਦੇ ਹੋਏ ਡਾ. ਬਾਹਰਾ ਨੇ ਕਿਹਾ ਕਿ ਐਕਸਪੈਰੀਮੈਂਟਲ ਰਿਸਰਚ ਉਹ ਏਰੀਆ ਹੈ ਜਿਥੇ ਦਵਾਈਆਂ 'ਤੇ ਟ੍ਰਾਇਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਐਨੀਮਲ ਹਾਊਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਐਨੀਮਲ ਹਾਊਸ ਨੂੰ ਅੱਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਹਨ। ਬਿਹਤਰ ਤੇ ਨਵੀਂ ਤਕਨੀਕ ਵਾਲੀ ਮਸ਼ੀਨਰੀ ਇਥੇ ਲਾਈ ਜਾਏਗੀ ਤਾਂ ਜੋ ਰਿਸਰਚ ਨੂੰ ਹੋਰ ਜ਼ਿਆਦਾ ਸਹੂਲਤ ਮਿਲ ਸਕੇ।
ਐਡਵਾਈਜ਼ਰੀ ਗਰੁੱਪ ਦਾ ਗਠਨ
ਪੀ. ਜੀ. ਆਈ. 'ਚ ਕਾਫੀ ਸੀਨੀਅਰ ਤੇ ਤਜਰਬੇਕਾਰ ਡਾਕਟਰ ਹਨ, ਜਿਨ੍ਹਾਂ ਨੇ ਰਿਸਰਚ ਏਰੀਏ 'ਚ ਕਾਫੀ ਕੰਮ ਕੀਤਾ ਹੈ। ਰਿਸਰਚ ਨੂੰ ਬੜ੍ਹਾਵਾ ਦੇਣ ਲਈ ਸੰਸਥਾ 'ਚ ਇਕ ਐਡਵਾਈਜ਼ਰੀ ਗਰੁੱਪ ਬਣਾਇਆ ਗਿਆ ਹੈ, ਜਿਸ 'ਚ ਹਸਪਤਾਲ ਦੇ ਕਈ ਡਾਕਟਰਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨਾਲ ਸਮੇਂ-ਸਮੇਂ 'ਤੇ ਰਿਸਰਚ ਸਬੰਧੀ ਵਿਚਾਰ-ਵਟਾਂਦਰਾ ਤੇ ਉਨ੍ਹਾਂ ਦੇ ਸੁਝਾਅ ਲਏ ਜਾਂਦੇ ਹਨ। ਡਾ. ਬਾਹਰਾ ਦੀ ਮੰਨੀਏ ਤਾਂ ਇਸ ਗਰੁੱਪ 'ਚ ਪੀ. ਜੀ. ਆਈ. ਤੋਂ ਕਈ ਰਿਟਾਇਰਡ ਡਾਕਟਰ ਵੀ ਸ਼ਾਮਲ ਕੀਤੇ ਗਏ ਹਨ।
ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪਿੰਡ ਸਫੇੜਾ ਵਿਖੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ
NEXT STORY