ਫਗਵਾੜਾ, (ਹਰਜੋਤ)- ਫਗਵਾੜਾ ਸ਼ਹਿਰ 'ਚ ਵੱਧ ਰਹੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਜਲਦੀ ਹੀ ਪੁਲਸ ਸ਼ਹਿਰ 'ਚ 30 ਲੱਖ ਰੁਪਏ ਦੀ ਲਾਗਤ ਨਾਲ 60 ਨਵੇਂ ਆਧੁਨਿਕ ਕੈਮਰੇ ਲਗਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇਥੇ ਜ਼ਿਲੇ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਸਥਾਨਕ ਪੁਲਸ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਾਜ਼ੁਕ ਥਾਵਾਂ ਦੀ ਪਛਾਣ ਕੀਤੀ ਗਈ ਹੈ। ਖਾਸ ਕਰ ਸਬਜ਼ੀ ਮੰਡੀ ਦਾ ਪਿਛਲਾ ਇਲਾਕਾ ਅਤੇ ਸ਼ਹਿਰ ਦੀਆਂ ਨਵੀਆਂ ਕਾਲੋਨੀਆਂ, ਸ਼ਹਿਰ ਦੇ ਦਾਖਲੇ ਅਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਪੁਆਇੰਟ, ਹਰਗੋਬਿੰਦ ਨਗਰ ਅਤੇ ਸ਼ੂਗਰ ਮਿੱਲ ਚੌਕਾਂ ਨੂੰ ਵਿਸ਼ੇਸ਼ ਤੌਰ 'ਤੇ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 55 ਕੈਮਰੇ ਪਹਿਲਾਂ ਕੰਮ ਕਰ ਰਹੇ ਹਨ, ਜਿਸ ਦਾ ਪੁਲਸ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ। ਉਨ੍ਹਾਂ ਸਥਾਨਕ ਪੁਲਸ ਅਧਿਕਾਰੀਆਂ ਨੂੰ ਆਪੋ-ਆਪਣੇ ਥਾਣਿਆਂ 'ਚ ਪੈਂਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਉਣ ਅਤੇ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਦੇਣ ਤੇ ਲੋਕਾਂ 'ਚ ਪੁਲਸ ਦਾ ਭਰੋਸਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਫਗਵਾੜਾ ਸ਼ਹਿਰ ਦੀ ਵਿਗੜੀ ਹੋਈ ਟ੍ਰੈਫ਼ਿਕ ਸਮੱਸਿਆਂ ਨੂੰ ਹੱਲ ਕਰਨ ਲਈ ਜਲਦੀ ਹੀ ਪੁਲਸ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਸਬੰਧ 'ਚ ਨਗਰ ਨਿਗਮ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਇਸ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।ਇਸ ਮੌਕੇ ਸਥਾਨਕ ਐੱਸ. ਪੀ. ਮਨਦੀਪ ਸਿੰਘ, ਏ. ਐੱਸ. ਪੀ. ਸੰਦੀਪ ਮਲਿਕ, ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ, ਐੱਸ. ਐੱਚ. ਓ. ਸਤਨਾਮਪੁਰਾ ਸੁਰਜੀਤ ਸਿੰਘ ਪੱਤੜ, ਐੱਸ. ਐੱਚ. ਓ. ਸਦਰ ਸ਼ਿਵਕੰਵਲ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਸ਼ਾਮਲ ਸਨ।
ਰਾਜਿੰਦਰਾ ਹਸਪਤਾਲ ਕੈਂਪਸ ਦੀ ਕੰਟੀਨ ’ਚ ਗੈਸ ਲੀਕ ਹੋਣ ਨਾਲ ਲੱਗੀ ਅੱਗ
NEXT STORY