ਲੁਧਿਆਣਾ, (ਰਿਸ਼ੀ)- ਜਿਮ ’ਚ ਫਿਟਨੈੱਸ ਲਈ ਆਈ ਲਡ਼ਕੀ ਨੂੰ ਜਿਮ ਮਾਲਕ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਲਡ਼ਕੀ 2 ਮਹੀਨਿਆਂ ਦੀ ਗਰਭਵਤੀ ਹੋਣ ’ਤੇ ਦੋਸ਼ੀ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਪੀਡ਼ਤਾ ਦੀ ਸ਼ਿਕਾਇਤ ’ਤੇ ਸੰਦੀਪ ਸ਼ਰਮਾ (24) ਨਿਵਾਸੀ ਹੈਬੋਵਾਲ ਕਲਾਂ ਦੇ ਖਿਲਾਫ ਧਾਰਾ 313 ਦੇ ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸੁਖਦੀਪ ਸਿੰਘ ਦੇ ਅਨੁਸਾਰ ਪੀਡ਼ਤਾ ਨੇ ਦੱਸਿਆ ਕਿ ਸਾਲ 2017 ਤੋਂ ਉਹ ਉਕਤ ਦੋਸ਼ੀ ਦੇ ਨਾਲ ਰਿਲੇਸ਼ਨ ਵਿਚ ਹੈ। ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। 2 ਮਹੀਨਿਆਂ ਦੀ ਗਰਭਵਤੀ ਹੋਣ ’ਤੇ ਉਸ ਨੇ ਜਦ ਉਕਤ ਦੋਸ਼ੀ ਨੂੰ ਦੱਸਿਆ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਬੀਤੀ 15 ਅਗਸਤ ਨੂੰ ਕਿਚਲੂ ਨਗਰ ਮਾਰਕੀਟ ਵਿਚ ਉਨ੍ਹਾਂ ਦਾ ਝਗਡ਼ਾ ਹੋ ਗਿਆ ਅਤੇ ਜ਼ਬਰਦਸਤੀ ਬੁਲੇਟ ਮੋਟਰਸਾਈਕਲ ’ਤੇ ਬਿਠਾਉਂਦੇ ਸਮੇਂ ਉਸਦਾ ਢਿੱਡ ਮੋਟਰਸਾਈਕਲ ਦੀ ਸੀਟ ਨਾਲ ਟਕਰਾਅ ਗਿਆ ਅਤੇ ਢਿੱਡ ਵਿਚ ਦਰਦ ਹੋਣ ਦੇ ਬਾਅਦ ਹੀ ਬੱਚੇ ਦੀ ਅੰਦਰ ਮੌਤ ਹੋ ਗਈ।
ਸਿਵਲ ਹਸਪਤਾਲ ਦੇ ਡਾਕਟਰਾਂ ਖਿਲਾਫ ਪ੍ਰਦਰਸ਼ਨ
ਪੀਡ਼ਤਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਸ਼ੀ ਵਲੋਂ ਲੜਕੀ ਦੀ ਕੁੱਟ-ਮਾਰ ਕਰਨ ਦੇ ਬਾਅਦ ਹਾਲਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ 18 ਅਗਸਤ ਨੂੰ ਡਾਕਟਰਾਂ ਨੇ ਉਸਦਾ ਅਬੌਰਸ਼ਨ ਤਾਂ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਭਰੂਣ ਦਾ ਸੈਂਪਲ ਵੀ ਨਹੀਂ ਲਿਆ ਗਿਆ ਅਤੇ ਨਾ ਹੀ ਡਾਕਟਰਾਂ ਵਲੋਂ ਐੱਮ. ਐੱਲ. ਆਰ. ਨਹੀਂ ਕੱਟੀ ਗਈ।
ਉਨ੍ਹਾਂ ਨੂੰ ਅਲਟ੍ਰਾਸਾਊਂਡ ਕਰਵਾਉਣ ਦੇ ਬਹਾਨੇ ਭੇਜ ਦਿੱਤਾ ਅਤੇ ਬੈੱਡ ਕਿਸੇ ਹੋਰ ਮਰੀਜ਼ ਨੂੰ ਦੇ ਦਿੱਤਾ, ਜਿਸਦੇ ਬਾਅਦ ਉਹ 4 ਦਿਨਾਂ ਤੱਕ ਹਸਪਤਾਲ ਵਿਚ ਚੱਕਰ ਕੱਟਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ, ਜਿਸ ਦੇ ਬਾਅਦ ਮਜਬੂਰਨ ਇਨਸਾਫ ਦੇ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਮੰਗਲਵਾਰ ਨੂੰ ਪ੍ਰਦਰਸ਼ਨ ਕਰਨਾ ਪਿਆ, ਜਿਸ ’ਤੇ ਸਪੈਸ਼ਲ ਡਾਕਟਰ ਬੁਲਾ ਕੇ ਮੈਡੀਕਲ ਕਰਵਾਇਆ ਗਿਆ ਤੇ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ।
ਪੁਲਸ ਨੂੰ ਸ਼ਿਕਾਇਤ ਦੇਣ ’ਤੇ ਧਮਕਾਇਆ
ਪੀਡ਼ਤਾਂ ਦਾ ਦੋਸ਼ ਹੈ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਸ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ। ਇਸ ਗੱਲ ਦਾ ਪਤਾ ਲੱਗਣ ’ਤੇ ਹੀ ਦੋਸ਼ੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਸੀ ਅਤੇ ਸ਼ਿਕਾਇਤ ਵਾਪਸ ਨਾ ਲੈਣ ’ਤੇ ਕੁੱਟ-ਮਾਰ ਕੀਤੀ। ਇੰਨਾ ਹੀ ਨਹੀਂ ਉੱਚੀ ਪਹੁੰਚ ਦੇ ਨਾਂ ’ਤੇ ਉਸ ਨੂੰ ਧਮਕਾਉਣ ਲੱਗ ਪਿਆ। ਪੁਲਸ ਦੇ ਅਨੁਸਾਰ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਸ਼ੋਅਰੂਮ ’ਚ ਸੰਨ੍ਹ ਲਾ ਕੇ ਲੱਖਾਂ ਰੁਪਏ ਦੇ ਕੱਪੜੇ ਚੋਰੀ
NEXT STORY