ਅੰਮ੍ਰਿਤਸਰ, (ਅਰੁਣ)- ਇਤਲਾਹ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਥਾਣਾ ਕੱਥੂਨੰਗਲ ਦੀ ਪੁਲਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਇਕ ਲੁੱਕ ਪੁਆਇੰਟ ਨੇੜੇ ਬੈਠੇ ਕਿਸੇ ਲੁੱਟ ਦੀ ਵਾਰਦਾਤ ਦੀ ਵਿਉਂਤਬੰਦੀ ਕਰ ਰਹੇ ਸਨ। ਗਿਰੋਹ ਦੇ 2 ਮੈਂਬਰ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੇਜਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬੱਗਾ, ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ, ਪਰਮਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮੱਤੇਵਾਲ, ਗੁਰਜੰਟ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਨਿੱਬਰਵਿੰਡ ਤੇ ਗੁਰਮੁੱਖ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਗਿੱਦੜਜ਼ਾਦਾ ਦੇ ਕਬਜੇ 'ਚੋਂ ਤੇਜ਼ਧਾਰ ਹਥਿਆਰ ਅਤੇ ਵੱਖ-ਵੱਖ ਖੇਤਰਾਂ 'ਚੋਂ ਖੋਹੇ 11 ਮੋਟਰਸਾਈਕਲ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਉਨ੍ਹਾਂ ਦੇ 2 ਹੋਰ ਸਾਥੀਆਂ ਮਨਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੱਤੇਵਾਲ ਤੇ ਵਿੱਕੀ ਪੁੱਤਰ ਪਲਵਿੰਦਰ ਸਿੰਘ ਵਾਸੀ ਬਾਬੋਵਾਲ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਛਾਪੇਮਾਰੀ ਕਰ ਰਹੀ ਹੈ।
ਮੀਡੀਆ 'ਤੇ ਸੈਂਸਰਸ਼ਿਪ ਨਹੀਂ ਪਰ ਕੇਬਲ ਨੈੱਟਵਰਕ ਜਾਂ ਟੀ. ਵੀ. ਚੈਨਲਾਂ ਦਾ ਗਲਬਾ ਮਨਜ਼ੂਰ ਨਹੀਂ : ਅਮਰਿੰਦਰ ਸਿੰਘ
NEXT STORY