ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪੀ. ਐੱਮ.- ਸੇਤੂ ਯੋਜਨਾ ਤਹਿਤ ਭਰੋਸੇਯੋਗ ਉਦਯੋਗ ਭਾਈਵਾਲਾਂ ਦੇ ਨਾਲ ਮਿਲ ਕੇ ਸਪੈਸ਼ਲ ਪਰਪਸ ਵ੍ਹੀਕਲ (ਐੱਸ. ਪੀ. ਵੀ.) ਸਥਾਪਤ ਕੀਤੇ ਜਾਣਗੇ। ਮਨਿਸਟਰੀ ਆਫ ਸਕਿੱਲ ਡਿਵੈੱਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਮੰਤਰਾਲਾ ਨੇ ਕਿਹਾ ਕਿ ਇਹ ਐੱਸ. ਪੀ. ਵੀ. ਕਲੱਸਟਰਾਂ ਦਾ ਪ੍ਰਬੰਧਨ ਕਰਨਗੇ ਅਤੇ ਨਤੀਜਾ-ਆਧਾਰਿਤ ਸਿਖਲਾਈ ਯਕੀਨੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਕੌਸ਼ਲ ਅਤੇ ਪੀ. ਐੱਮ.-ਸੇਤੂ ਯੋਜਨਾ ਤਹਿਤ ਦੇਸ਼ ਭਰ ਦੇ 1,000 ਸਰਕਾਰੀ ਆਈ. ਟੀ. ਆਈ. ਸੰਸਥਾਨਾਂ ਨੂੰ ਆਧੂਨਿਕ ਅਤੇ ਉਦਯੋਗ-ਮੁਖੀ ਸਿਖਲਾਈ ਕੇਂਦਰਾਂ ’ਚ ਬਦਲਣ ਦੀ ਤਿਆਰੀ ਹੈ।
ਇਸ ਯੋਜਨਾ ਅਨੁਸਾਰ ਨਵੇਂ ਅਤੇ ਮੰਗ ਦੇ ਸਮਾਨ ਸਿਖਲਾਈ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਮੌਜੂਦਾ ਕੋਰਸਾਂ ਨੂੰ ਵੀ ਉਦਯੋਗਾਂ ਦੇ ਸਹਿਯੋਗ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਇਹ ਯੋਜਨਾ ਲੰਮੀ ਮਿਆਦ ਦੇ ਡਿਪਲੋਮਾ, ਛੋਟੀ ਮਿਆਦ ਦੇ ਕੋਰਸ ਅਤੇ ਕਾਰਜਕਾਰੀ ਪ੍ਰੋਗਰਾਮਾਂ ਲਈ ਰਸਤਾ ਬਣਾਉਣ ’ਚ ਵੀ ਮਦਦ ਕਰੇਗੀ। ਇਸ ਤਹਿਤ ਉਦਯੋਗਿਕ ਸਿਖਲਾਈ ਸੰਸਥਾਨਾਂ ਦੀ ਅਪਗ੍ਰੇਡੇਸ਼ਨ ਲਈ 60,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : Credit Card ਯੂਜ਼ਰਸ ਲਈ ਅਹਿਮ ਖ਼ਬਰ! 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਚਾਰਜ ਤੇ ਨਿਯਮ
ਪੀ. ਐੱਮ-ਸੇਤੂ (ਐਡਵਾਂਸ ਆਈ. ਟੀ. ਆਈ. ਰਾਹੀਂ ਪ੍ਰਧਾਨ ਮੰਤਰੀ ਹੁਨਰ ਅਤੇ ਰੋਜ਼ਗਾਰ ਤਬਦੀਲੀ) ‘ਕੇਂਦਰ ਅਤੇ ਸ਼ਾਖਾ’ ਮਾਡਲ ਦੀ ਨਕਲ ਕਰੇਗਾ, ਜਿਸ ’ਚ 200 ਕੇਂਦਰ ਆਈ. ਟੀ. ਆਈ. ਨੂੰ 800 ਸ਼ਾਖਾ ਆਈ. ਟੀ. ਆਈ. ਨਾਲ ਜੋੜਿਆ ਜਾਵੇਗਾ। ਹਰੇਕ ਕੇਂਦਰ ਅਪਗ੍ਰੇਡ ਬੁਨਿਆਦੀ ਢਾਂਚੇ, ਨਵੀਨਤਾ ਅਤੇ ਇੰਕਿਊਬੇਸ਼ਨ ਕੇਂਦਰਾਂ, ਉਤਪਾਦਨ ਇਕਾਈਆਂ, ਸਿਖਲਾਈ ਸਹੂਲਤਾਂ ਅਤੇ ਯੋਜਨਬੰਦੀ ਸੇਵਾਵਾਂ ਨਾਲ ਲੈਸ ਹੋਵੇਗਾ, ਜਦੋਂਕਿ ਸ਼ਾਖਾਵਾਂ ਪਹੁੰਚ ਦਾ ਵਿਸਥਾਰ ਕਰਨਗੀਆਂ।
ਇਸ ਯੋਜਨਾ ’ਚ ਭੁਵਨੇਸ਼ਵਰ (ਓਡਿਸ਼ਾ), ਚੇਨਈ (ਤਮਿਲਨਾਡੂ), ਹੈਦਰਾਬਾਦ (ਤੇਲੰਗਾਨਾ), ਕਾਨਪੁਰ (ਉਤਰ ਪ੍ਰਦੇਸ਼), ਲੁਧਿਆਣਾ (ਪੰਜਾਬ) ’ਚ 5 ਰਾਸ਼ਟਰੀ ਹੁਨਰ ਸਿਖਲਾਈ ਸੰਸਥਾਨਾਂ ਨੂੰ ਗਲੋਬਲ ਸਾਂਝੇਦਾਰੀ ਨਾਲ ਉੱਤਮਤਾ ਕੇਂਦਰਾਂ ਦੇ ਰੂਪ ’ਚ ਮਜ਼ਬੂਤ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ। ਪੀ. ਐੱਮ.-ਸੇਤੂ ਯੋਜਨਾ ਦੇ ਪਹਿਲੇ ਪੜਾਅ ਤਹਿਤ ਦੇਸ਼ ਭਰ ’ਚ 15 ਕੇਂਦਰ ਅਤੇ ਸ਼ਾਖਾ ਆਈ. ਟੀ. ਆਈ. ਕਲੱਸਟਰ ਚੁਣੇ ਗਏ ਹਨ, ਜੋ ਵੱਖ-ਵੱਖ ਖੇਤਰਾਂ ਅਤੇ ਉਦਯੋਗਿਕ ਹਾਲਾਤੀ ਪ੍ਰਣਾਲੀਆਂ ’ਚ ਫੈਲੇ ਹੋਏ ਹਨ।
ਇਹ ਵੀ ਪੜ੍ਹੋ : ਚਾਂਦੀ ਨੇ ਸੋਨੇ ਨੂੰ ਪਛਾੜਿਆ, ਦਿੱਤਾ ਛੱਪੜ ਫਾੜ ਰਿਟਰਨ, ਰਿਕਾਰਡ ਪੱਧਰ 'ਤੇ ਕੀਮਤਾਂ
ਇਨ੍ਹਾਂ ਕਲੱਸਟਰਾਂ ’ਚ ਸੋਨੀਪਤ (ਹਰਿਆਣਾ), ਵਿਸ਼ਾਖਾਪੱਟਨਮ (ਆਂਧਰਾ ਪ੍ਰਦੇਸ਼), ਬਿਜਨੌਰ ਅਤੇ ਮੇਰਠ (ਉਤਰ ਪ੍ਰਦੇਸ਼), ਹਰਿਦੁਆਰ (ਉਤਰਾਖੰਡ), ਉੱਜੈਨ (ਮੱਧ ਪ੍ਰਦੇਸ਼), ਬੈਂਗਲੁਰੂ ਸ਼ਹਿਰੀ (ਕਰਨਾਟਕ), ਭਰਤਪੁਰ (ਰਾਜਸਥਾਨ), ਦਰਭੰਗਾ ਅਤੇ ਪਟਨਾ (ਬਿਹਾਰ), ਹੁਸ਼ਿਆਰਪੁਰ (ਪੰਜਾਬ), ਹੈਦਰਾਬਾਦ (ਤੇਲੰਗਾਨਾ), ਸੰਭਲਪੁਰ (ਓਡਿਸ਼ਾ), ਚੇਨਈ (ਤਮਿਲਨਾਡੂ) ਅਤੇ ਗੁਹਾਟੀ (ਅਸਮ) ਸ਼ਾਮਲ ਹਨ।
ਸ਼ੁਭ ਆਰੰਭ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਜਯੰਤ ਚੌਧਰੀ ਨੇ ਕਿਹਾ ਕਿ ਪੀ. ਐੱਮ.-ਸੇਤੂ ਇਕ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ। ਮੰਤਰੀ ਨੇ ਕਿਹਾ,‘‘ਆਈ. ਟੀ. ਆਈ. 169 ਟਰੇਡਾਂ ’ਚ ਸਿਖਲਾਈ ਪ੍ਰਦਾਨ ਕਰਦੇ ਹਨ ਅਤੇ ਇਸ ਸਾਲ ਲੱਗਭਗ 9 ਲੱਖ ਵਿਦਿਆਰਥੀਆਂ ਨੇ ਰਾਸ਼ਟਰੀ ਟ੍ਰੇਡ ਪ੍ਰਮਾਣ ਪੱਤਰ (ਐੱਨ. ਟੀ. ਸੀ.) ਹਾਸਲ ਕੀਤਾ ਹੈ। ਭਾਰਤ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪੀ. ਐੱਮ-ਸੇਤੂ ਰਾਹੀਂ ਆਈ. ਟੀ. ਆਈ. ’ਚ ਇੰਨੇ ਵੱਡੇ ਪੈਮਾਨੇ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ।’’
ਇਹ ਵੀ ਪੜ੍ਹੋ : ਹੁਣ Online ਪੈਸੇ ਵਾਲੀਆਂ Games 'ਤੇ ਲੱਗ ਗਿਆ Ban, ਖੇਡਣ 'ਤੇ ਲੱਗੇਗਾ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਭਲਕੇ ਸ੍ਰੀ ਅਕਾਲ ਤਖ਼ਤ ਹੋਣਗੇ ਨਤਮਸਤਕ
NEXT STORY