ਅੱਪਰਾ (ਦੀਪਾ) : ਲਸਾੜਾ ਪੁਲਸ ਨੇ ਤਿੰਨ ਸਾਲ ਤੋਂ ਮਾਣਯੋਗ ਅਦਾਲਤ ਵੱਲੋਂ ਭਗੌੜਾ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਏ. ਐੱਸ. ਆਈ. ਜੰਗ ਬਹਾਦਰ ਸਿੰਘ ਚੌਕੀ ਇੰਚਾਰਜ ਲਸਾੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਸ ਪਾਰਟੀ ਥਾਣਾ ਫਿਲੌਰ ਵਿਖੇ 23 ਦਸੰਬਰ 2015 ਨੂੰ ਦਰਜ ਮੁਕੱਦਮਾ ਨੰਬਰ 282 ਜੇਰ ਧਾਰਾ 457, 380 ਤਹਿਤ ਮਾਣਯੋਗ ਅਦਾਲਤ ਤੋਂ ਤਿੰਨ ਸਾਲ ਤੋਂ ਭਗੌੜੇ ਚੱਲ ਰਹੇ ਰਾਹੁਲ ਪੁੱਤਰ ਸੋਹਣ ਲਾਲ ਵਾਸੀ ਮੁਹੱਲਾ ਖੱਡ ਵਾਲਾ ਪੰਜਢੇਰਾ (ਫਿਲੌਰ) ਨੂੰ ਅੰਬੇਡਕਰ ਚੌਕ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਮਾਣਯੋਗ ਅਦਾਲਤ ਪੇਸ਼ ਕੀਤਾ ਜਾਵੇਗਾ।
ਪੁਲਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਹਥਿਆਰਾਂ ਸਮੇਤ 2 ਗ੍ਰਿਫਤਾਰ
NEXT STORY