ਦੀਨਾਨਗਰ (ਦੀਪਕ) - ਦੀਨਾਨਗਰ ਪੁਲਸ ਵੱਲੋਂ ਗਊ ਮਾਸ ਵੇਚਣ ਜਾ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਦੀ ਪਹਿਚਾਣ ਲਾਫਿਤ ਪੁੱਤਰ ਨੁਰਮਾਈ ਵਾਸੀ ਸਿੰਘਵਾਲ ਦੀਨਾਨਗਰ ਦੇ ਰੂਪ 'ਚ ਹੋਈ ਹੈ। ਦੋਸ਼ੀ ਲਾਫਿਤ ਗਊ ਮਾਸ ਖਾਣ ਤੇ ਵੇਚਣ ਦਾ ਕੰਮ ਕਰਦਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਵੀਰਵਾਰ ਪੁਲਸ ਵੱਲੋਂ ਦੇਰ ਸ਼ਾਮ ਲਾਫਿਤ ਨੂੰ ਇਕ ਸਾਈਕਲ ਤੇ 10 ਕਿੱਲੋਂ ਦੇ ਕਰੀਬ ਗਊ ਮਾਸ ਸਮੇਤ ਕਾਬੂ ਗਿਆ ਹੈ। ਪੁਲਸ ਵੱਲੋਂ ਦੋਸ਼ੀ ਖਿਲਾਫ ਮਾਸ ਐਕਤ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਰਟੀ ਦੀ ਚੜ੍ਹਦੀਕਲਾ ਲਈ ਹਰ ਸਮੇਂ ਰਹਾਂਗੇ ਤਿਆਰ ਬਰ ਤਿਆਰ : ਧਲੇਵਾਂ
NEXT STORY