ਤਪਾ ਮੰਡੀ (ਸ਼ਾਮ,ਗਰਗ)- ਸਥਾਨਕ ਡਾਕਖਾਨੇ ਨਜ਼ਦੀਕ ਸਕੂਲ ਤੋਂ ਘਰ ਜਾਂਦੀ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਲੋਕਾਂ ਨੇ ਮਜਨੂੰ ਦਾ ਕੁਟਾਪਾ ਚਾੜ੍ਹ ਕੇ ਪੁਲਸ ਹਵਾਲੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਹੋਈ ਭੀੜ ਨੇ ਦੱਸਿਆ ਕਿ ਇਕ ਮਜਨੂੰ ਜੋ ਇਕ ਦੁਕਾਨ ’ਤੇ ਬਤੋਰ ਨੌਕਰੀ ਕਰਦਾ ਸੀ, ਹਰ ਰੋਜ਼ ਸਕੂਲ ’ਚੋਂ ਛੁੱਟੀ ਹੋਣ ਉਪਰੰਤ ਬੱਸ ’ਤੇ ਚੜ੍ਹਨ ਲਈ ਪਿੰਡ ਜਾਂਦੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਕੇ ਛੇੜਛਾੜ ਕਰਦਾ ਸੀ। ਇਸ ਦੀ ਸ਼ਿਕਾਇਤ ਕੁੜੀਆਂ ਨੇ ਅਪਣੇ ਮਾਪਿਆਂ ਨੂੰ ਕੀਤੀ ਤਾਂ ਅੱਜ ਜਦੋਂ ਛੁੱਟੀ ਤੋਂ ਬਾਅਦ ਕੁੜੀਆਂ ਬੱਸ ’ਤੇ ਚੜ੍ਹਨ ਲਈ ਇੰਤਜ਼ਾਰ ਕਰ ਰਹੀਆਂ ਸਨ ਤਾਂ ਉਕ ਆਸ਼ਕ ਨੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੋਂ ਤਿਆਰੀ ਖੜ੍ਹੇ ਕੁੜੀ ਦੇ ਭਰਾਵਾਂ ਨੇ ਉਸ ਦੀ ਚੰਗੀ ਛਿੱਤਰ-ਪਰੇਡ ਕੀਤੀ।
ਇਸ ਦੌਰਾਨ ਦੁਕਾਨਦਾਰਾਂ ਨੇ ਉਕਤ ਨੂੰ ਛੁਡਵਾਕੇ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਹੋਲਦਾਰ ਜਸਵਿੰਦਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਹਵਾਲੇ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਜੇ ਕੋਈ ਵੀ ਮੋਟਰਸਾਈਕਲ ਸਵਾਰ ਸਕੂਲ ’ਚੋਂ ਛੁੱਟੀ ਹੋਣ ਉਪਰੰਤ ਅਜਿਹੀ ਹਰਕਤ ਕਰਦਾ ਫੜਿਆਂ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਲਾਲ ਕਿਲੇ੍ਹ ਦੀ ਘਟਨਾ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ
NEXT STORY