ਚੰਡੀਗੜ੍ਹ — ਮਹਿਲਾਵਾਂ ਪ੍ਰਤੀ ਵੱਧ ਰਹੇ ਬਲਾਤਕਾਰ, ਛੇੜਖਾਨੀ, ਪਰਸ ਸਨੈਚਿੰਗ ਦੇ ਲਗਾਤਾਰ ਵੱਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਸ ਨੇ ਸੇਲਫ ਡਿਫੇਂਸ ਦਾ ਇਕ ਸਮਾਗਮ 'ਸਵਯਮ' ਸ਼ੁਰੂ ਕੀਤਾ ਹੈ। ਜਿਸ ਦਾ ਉਦਘਾਟਨ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਪੰਜਾਬ ਦੇ ਗਵਰਨਰ ਤੇ ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਬਦਨੌਰ ਨੇ ਕੀਤਾ। ਇਸ ਮੌਕੇ 'ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਇ, ਚੰਡੀਗੜ੍ਹ ਦੀ ਸੰਸਦ ਕਿਰਣ ਖੇਰ, ਆਈ. ਜੀ. ਪੁਲਸ ਟੀ. ਐੱਸ. ਲੁਥਰਾ, ਮਹਿਲਾ ਤੇ ਬਾਲ ਕਲਿਆਣ ਵਿਭਾਗ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਸ਼ਾਮਲ ਸਨ। ਇਸ ਮੌਕੇ 'ਤੇ 300 ਦੇ ਕਰੀਬ ਬੱਚਿਆਂ ਨੇ ਸੇਲਫ ਡਿਫੇਂਸ ਦੀ ਟ੍ਰੇਨਿੰਗ ਨੂੰ ਪ੍ਰਦਰਸ਼ਤ ਕੀਤਾ ਤੇ ਵੱਖ-ਵੱਖ ਸਥਿਤੀਆਂ 'ਚ ਆਪਣੀ ਰੱਖਿਆ ਆਪ ਕਰਨ ਦੀ ਡੇਮੋਨਸਟ੍ਰੇਸ਼ਨ ਦਿੱਤੀ। ਚੰਡੀਗੜ੍ਹ ਪੁਲਸ ਵਲੋਂ 35 ਮਹਿਲਾ ਪੁਲਸ ਕਰਮੀਆਂ ਨੂੰ ਨਵੇਂ ਐਕਟੀਵਾ ਵੀ ਦਿੱਤੇ ਤਾਂ ਕਿ ਉਹ ਮਹਿਲਾ ਸੁਰੱਖਿਆ ਨੂੰ ਸੁਨਿਸ਼ਚਤ ਕਰ ਸਕਣ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਸੋਮਵਾਰ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇਣ ਵਾਲੇ ਕੋਚ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਦ ਕਿਰਣ ਖੇਰ ਨੇ ਕਿਹਾ ਕਿ ਮਹਿਲਾ ਨਾਲ ਸਬੰਧਿਤ ਘਟਨਾਵਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਇਸ ਨੂੰ ਰੋਕਣ ਲਈ ਚੰਡੀਗੜ੍ਹ ਪੁਲਸ ਦਾ ਇਹ ਇਕ ਸ਼ਲਾਘਾਯੋਗ ਕਦਮ ਹੈ। ਮੈਨੂੰ ਇਨ੍ਹਾਂ ਬੱਚਿਆਂ ਦੀ ਟ੍ਰੇਨਿੰਗ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਇਹ ਵਿਸ਼ਵਾਸ ਹੋ ਗਿਆ ਕਿ ਕੁੰਗਫੂ ਤੇ ਮਾਰਸ਼ਲ ਆਰਟ ਨਾਲ ਮਹਿਲਾਵਾਂ ਤੇ ਬੱਚੇ ਆਪਣੀ ਸੁਰੱਖਿਆ ਕਰ ਸਕਣਗੇ। ਉਨ੍ਹਾਂ ਚੰਡੀਗੜ੍ਹ ਪੁਲਸ 'ਤੇ ਚੁੱਟਕੀ ਲੈਂਦਿਆਂ ਕਿਹਾ ਕਿ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਤੋਂ ਬਚਣ ਲਈ ਅੱਜ ਕੁਝ ਵੀ ਦੱਸਿਆ ਨਹੀਂ ਗਿਆ, ਜੋ ਕਿ ਚੰਡੀਗੜ੍ਹ 'ਚ ਲਗਾਤਾਰ ਹੋ ਰਹੀਆਂ ਹਨ।
ਉਥੇ ਹੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਬੱਚਿਆਂ ਨੇ ਕਿਹਾ ਕਿ ਇਸ ਟ੍ਰੇਨਿੰਗ ਨਾਲ ਉਨ੍ਹਾਂ ਦਾ ਮਨੋਬਲ ਕਾਫੀ ਵਧਿਆ ਹੈ ਤੇ ਉਹ ਆਪਣੇ ਆਪ ਨੂੰ ਕਿਸੇ ਵੀ ਅਣਚਾਹੇ ਖਤਰੇ ਤੋਂ ਨਿਪਟਣ ਲਈ ਤਿਆਰ ਮੰਨ ਰਹੇ ਹਨ ਤੇ ਭਵਿੱਖ 'ਚ ਵੀ ਉਨ੍ਹਾਂ ਲਈ ਇਹ ਟ੍ਰੇਨਿੰਗ ਲਾਹੇਵੰਦ ਸਾਬਿਤ ਹੋਵੇਗੀ।
ਇਸ ਦੇ ਨਾਲ ਮਹਿਲਾਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਾਜ 'ਚ ਔਰਤਾਂ ਪ੍ਰਤੀ ਅਪਰਾਧ ਕਾਫੀ ਵੱਧ ਗਏ ਹਨ ਜਿਸ ਨੂੰ ਦੇਖਦੇ ਹੋਏ ਮਹਿਲਾਵਾਂ ਤੇ ਲੜਕੀਆਂ ਲਈ ਇਹ ਟ੍ਰੇਨਿੰਗ ਕਾਫੀ ਕਾਰਗਰ ਸਿੱਧ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਕਾਂਗਰਸ ਵਿਰੁੱਧ ਰੂਪਨਗਰ 'ਚ ਧਰਨਾ ਪ੍ਰਦਰਸ਼ਨ
NEXT STORY