ਰਾਜਾਸਾਂਸੀ (ਰਾਜਵਿੰਦਰ ਹੁੰਦਲ): ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਜਾਸਾਂਸੀ ਦੀ ਪੁਲਸ ਵਲੋਂ ਡੇਢ ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਤੇ ਸਬ-ਇੰਸਪੈਕਟਰ ਨਰਿੰਦਰ ਸਿੰਘ ਥਾਣਾ ਮੁਖੀ ਰਾਜਾਸਾਂਸੀ ਨੇ ਦੱਸਿਆ ਕਿ ਐੱਸ.ਐੱਸ.ਪੀ. ਅੰਮ੍ਰਿਤਸਰ ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਾ ਵਿਰੋਧੀ ਤਸਕਰਾਂ ਦੇ ਖ਼ਾਤਮੇ ਚਲਾਈ ਮੁਹਿੰਮ ਤਹਿਤ ਪਿੰਡਾਂ 'ਚ ਗਸ਼ਤ ਚੱਲ ਰਹੀ ਕਿ ਪਿੰਡ ਵਿਚਲਾ ਕਿਲਾ ਹਰਸ਼ਾਂ ਛੀਨਾਂ ਦੇ ਟੀ-ਪੁਆਇਟ ਤੋਂ ਇਕ ਵਿਅਕਤੀ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੋਗੇਵਾਲ ਥਾਣਾ ਮਖੂ ਪਾਸੋਂ ਡੇਢ ਕਿੱਲੋ ਅਫੀਮ ਬਰਾਮਦ ਕਰਕੇ ਐੱਨ.ਡੀ.ਪੀ.ਸੀ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿਛ ਕੀਤੀ ਜਾਵੇਗੀ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਹੋਰ ਵੱਡੇ ਖੁਲਾਸੇ ਹੋਣ ਦੇ ਅਸਾਰ ਹਨ ਅਤੇ ਫੜ੍ਹੇ ਗਏ ਇਸ ਨਸ਼ਾ ਤਸਕਰ ਦੇ ਹੋਰ ਕਈ ਵੱਡੇ ਸਮੱਗਲਰਾਂ ਨਾਲ ਸਬੰਧਾ ਬਾਰੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ
ਬਹਿਬਲਕਲਾਂ ਗੋਲੀਕਾਂਡ : ਐੱਸ.ਪੀ.ਬਿਕਰਮਜੀਤ ਸਣੇ 3 ਜਣੇ ਅਦਾਲਤ 'ਚ ਹੋਏ ਪੇਸ਼
NEXT STORY