ਗੁਰੂਹਰਸਹਾਏ (ਸੁਨੀਲ ਵਿੱਕੀ) : ਸੂਚਨਾ ਦੇ ਅਧਾਰ ’ਤੇ ਨਾਕਾਬੰਦੀ ਕਰਦੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਇੱਕ ਕਾਰ ਸਵਾਰ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 50 ਕਿੱਲੋ ਚੂਰਾ ਪੋਸਤ, 01 ਲੱਖ 97050 ਰੁਪਏ ਦੀ ਡਰੱਗ ਮਨੀ, 45 ਸੋਨੇ ਦੇ ਗਹਿਣੇ ਅਤੇ 127 ਗ੍ਰਾਮ ਚਾਂਦੀ ਦੇ ਦੇ ਗਹਿਣੇ ਬਰਾਮਦ ਕੀਤੇ ਹਨ। ਫੜੇ ਗਏ ਵਿਅਕਤੀ ਦੀ ਪਤਨੀ ਨੂੰ ਵੀ ਪੁਲਸ ਨੇ ਇਸ ਕੇਸ ਵਿਚ ਨਾਮਜ਼ਦ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਗਸ਼ਤ ਕਰਦਿਆਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੱਖਣ ਸਿੰਘ ਅਤੇ ਉਸਦੀ ਪਤਨੀ ਮੋਨਿਕਾ ਉਰਫ ਮੋਨਾ ਵਾਸੀ ਸੋਹਨਗੜ੍ਹ ਰੱਤੇ ਵਾਲਾ ਚੂਰਾ ਪੋਸਤ ਲਿਆ ਕੇ ਵੇਚਦੇ ਹਨ, ਜੋ ਅੱਜ ਵੀ ਆਪਣੀ ਪੰਜਾਬ ਨੰਬਰ ਦੀ ਵਰਨਾ ਕਾਰ ’ਤੇ ਚੂਰਾ ਪੋਸਤ ਲੈ ਕੇ ਆ ਰਹੇ ਹਨ।
ਇਸ ’ਤੇ ਪੁਲਸ ਵੱਲੋਂ ਪਿੰਡ ਸੋਹਨਗੜ੍ਹ ਰੱਤੇਵਾਲਾ ਦੇ ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਅਤੇ ਕਾਰ ’ਤੇ ਆਉਂਦੇ ਮੱਖਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸਦੇ ਕੋਲੋਂ ਚੂਰਾ ਪੋਸਤ, ਸੋਨਾ ਚਾਂਦੀ ਦੇ ਗਹਿਣੇ ਅਤੇ 1 ਲੱਖ 97050 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਵੱਲੋਂ ਕਾਰ ਵੀ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਮੋਨਿਕਾ ਉਰਫ ਮੋਨਾ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਨਾਭਾ ’ਚ ਸ਼ਰਮਸਾਰ ਹੋਈ ਇਨਸਾਨੀਅਤ, 12 ਸਾਲਾ ਸਕੀ ਧੀ ਨਾਲ ਪਿਓ ਨੇ ਜੋ ਕੀਤਾ ਸੁਣ ਉੱਡਣਗੇ ਹੋਸ਼
NEXT STORY