ਤਪਾ ਮੰਡੀ, ਪੱਖੋਂਕੈਂਚੀਆਂ (ਸ਼ਾਮ,ਨਿਸ਼ਾ) : ਡੀ.ਐੱਸ.ਪੀ. ਤਪਾ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਇਕ ਚੋਰਾਂ ਦੇ ਗਿਰੋਹ ਨੂੰ ਕਾਬੂ ਕਰਕੇ ਵੱਡੀ ਮਾਤਰਾ 'ਚ ਉਸ ਪਾਸੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ। ਡੀ.ਐੱਸ.ਪੀ ਸ਼ਰਮਾ ਨੇ ਦੱਸਿਆ ਕਿ ਐੱਸ.ਐੱਚ.ਓ. ਭਦੋੜ ਪ੍ਰਗਟ ਸਿੰਘ ਨੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸਵ. ਜ਼ੋਰਾ ਸਿੰਘ ਵਾਸੀ ਰਾਜਗੜ੍ਹ, ਕਾਲਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਜੀਵਨ ਨਗਰੀ ਹਾਂਸ਼ਕਲਾਂ, ਜਸਵਿੰਦਰ ਸਿੰਘ ਪੁੱਤਰ ਸੁਖਦੇਵ ਨਿਵਾਸੀ ਕੋਠੇ ਬੱਗੂਕੋ ਨੂੰ ਕਾਬੂ ਕੀਤਾ ਹੈ।
ਪੁਲਸ ਮੁਤਾਬਕ ਇਨ੍ਹਾਂ ਪਾਸੋਂ ਇਕ ਛੋਟਾ ਹਾਥੀ, 2 ਗੈਸ ਸਿਲੰਡਰ, ਕੰਪਿਊਟਰ ਸੈਟ, ਚਾਰ ਬੋਰੀਆਂ ਕਣਕ ਬਰਾਮਦ ਕੀਤੀਆਂ ਹਨ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਜ਼ਖਮੀ
NEXT STORY