ਬਟਾਲਾ/ਅੱਚਲ ਸਾਹਿਬ, (ਬੇਰੀ, ਬਲਦੇਵ)- ਥਾਣਾ ਰੰਗੜ-ਨੰਗਲ ਦੀ ਪੁਲਸ ਵੱਲੋਂ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ।ਇਸ ਸਬੰਧੀ ਥਾਣਾ ਰੰਗੜ-ਨੰਗਲ ਦੇ ਐੱਸ. ਐੱਚ. ਓ. ਮੁੱਖਤਾਰ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਐੱਫ. ਆਈ. ਆਰ. ਨੰ.104/2014 ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਲੋੜੀਂਦੇ ਅਤੇ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਬਲਵਿੰਦਰ ਕੁਮਾਰ ਪੁੱਤਰ ਲਾਡੀ ਵਾਸੀ ਮਿਸ਼ਰਪੁਰਾ ਨੂੰ ਪੁਲਸ ਵੱਲੋਂ ਅੱਡਾ ਅੱਚਲ ਸਾਹਿਬ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਸਬੰਧੀ ਥਾਣਾ ਰੰਗੜ-ਨੰਗਲ ਵਿਖੇ ਮੁਕੱਦਮਾ ਨੰ.45 ਧਾਰਾ 174-ਏ ਆਈ.ਪੀ.ਸੀ. ਤਹਿਤ ਦਰਜ ਕਰ ਦਿੱਤਾ ਹੈ।
ਐਕਟਿਵਾ-ਜੀਪ ਦੀ ਟੱਕਰ; 1 ਫੱਟੜ
NEXT STORY